Awaaz Qaum Di

ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਬਰਖ਼ਾਸਤਗੀ ਦੇ ਚਾਰ ਦਿਨਾਂ ਬਾਅਦ ਹੀ ਬਗ਼ਾਵਤ ਦੇ ਸੁਰ ਹੋਰ ਤਿੱਖੇ ਹੋ ਗਏ ਹਨ

ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਬਰਖ਼ਾਸਤਗੀ ਦੇ ਚਾਰ ਦਿਨਾਂ ਬਾਅਦ ਹੀ ਬਗ਼ਾਵਤ ਦੇ ਸੁਰ ਹੋਰ ਤਿੱਖੇ ਹੋ ਗਏ ਹਨ। ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਅਤੇ ਪੰਜ ਪਿਆਰੇ ਅਾਜ਼ਾਦ ਹੋਣੇ ਚਾਹੀਦੇ ਹਨ। ਉਹ ਅੱਜ ਰਾਮਪੁਰ ਖੇੜਾ ’ਚ ਸੰਤ ਹਰਨਾਮ ਸਿੰਘ ਦੀ 33ਵੀਂ ਬਰਸੀ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਰਨੈਲ ਅਕਾਲੀ ਫੂਲ ਸਿੰਘ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਤਾਂ ਉਹ ਪੂਰੀ ਤਰ੍ਹਾਂ ਅਾਜ਼ਾਦ ਸਨ ਕਿਉਂਕਿ ਉਦੋਂ ਕਿਸੇ ਕਮੇਟੀ ਦਾ ਕੋਈ ਗਲਬਾ ਨਹੀਂ ਸੀ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਰੁਤਬਾ ਸਿੰਘ ਸਾਹਿਬਾਨਾਂ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ ਤੇ ਕਿਸੇ ਤਖ਼ਤ ਦੇ ਜਥੇਦਾਰ ਦੀ ਗ਼ੈਰ ਹਾਜ਼ਰੀ ਸਮੇਂ ੳੁਨ੍ਹਾਂ ਨੂੰ ਵੀ ਬਿਠਾਇਆ ਜਾਂਦਾ ਹੈ।
ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਨੁਮਾਇੰਦਿਆਂ ਦੀਆਂ ਗਲਤੀਆਂ ਬਾਰੇ ਵੀ ਸਮਾਗਮ ’ਚ ਵਿਚਾਰਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ।
ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਵੀ ਕਿਹਾ ਕਿ ਪੰਥਕ ਜਥੇਬੰਦੀਆਂ ਅਾਜ਼ਾਦ ਨਹੀਂ ਰਹੀਆਂ। ਧਰਮ ’ਤੇ ਰਾਜਨੀਤੀ ਨੇ ਕਾਠੀ ਪਾ ਲਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਧਰਮ ਦਾ ਪ੍ਰਚਾਰ ਤੇ ਪਸਾਰ ਕਰਨ ਲੲੀ ਬਣਾੲੀ ਗੲੀ ਸੀ ਪਰ ਇੱਥੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਬਰਖ਼ਾਸਤ ਕਰ ਕੇ ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਸੱਟ ਮਾਰਨ ਦਾ ਯਤਨ ਕੀਤਾ ਗਿਅਾ ਹੈ। ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਰਵਿੰਦਰ ਸਿੰਘ ਨੇ ਪਿਛਲੇ ਕੁਝ ਸਮੇਂ ਦੌਰਾਨ ਪੰਥ ’ਚ ਵਾਪਰੀਅਾਂ ਘਟਨਾਵਾਂ ਦੌਰਾਨ ਸਿੰਘ ਸਾਹਿਬਾਨਾਂ ਦੀ ਭੂਮਿਕਾ ਨੂੰ ਸਿੱਖ ਕੌਮ ਨੂੰ ਦੁਬਿਧਾ ਵਿੱਚ ਪਾੳੁਣ ਵਾਲੀ ਦੱਸਿਆ। ਸਟੇਜ ਤੋਂ ਜਦੋਂ ਤਿੱਖੀ ਸੁਰ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਵੀ ਹਾਜ਼ਰ ਸਨ। ੲਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਧਾਮੀ ਅਤੇ ਚਰਨਜੀਤ ਸਿੰਘ ਜੱਸੋਵਾਲ, ਕਾਂਗਰਸ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਸ਼ਾਮਲ ਸਨ। ਧਾਰਮਿਕ ਸਟੇਜ ’ਤੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੁਰਗੇਸ਼ ਪਾਠਕ, ਲੀਗਲ ਸੈੱਲ ਦੇ ਇੰਚਾਰਜ ਹਿਮੰਤ ਸਿੰਘ ਸ਼ੇਰਗਿੱਲ, ਕੁਲਤਾਰ ਸਿੰਘ ਸੰਧਵਾ, ਯਾਮਿਨੀ ਗੋਮਰ ਤੇ ਕੇਸ਼ਵ ਸਿੰਘ ਸੋਢੀ ਬੈਠੇ ਸਨ।

 

 

Follow me on Twitter

Contact Us