Awaaz Qaum Di

ਜੇ ਮੇਰੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇ – ਐਸ.ਪੀ. ਸਲਵਿੰਦਰ ਸਿੰਘ

ਜੇ ਮੇਰੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇ – ਐਸ.ਪੀ. ਸਲਵਿੰਦਰ ਸਿੰਘ
ਪਠਾਨਕੋਟ ‘ਚ 78 ਘੰਟਿਆਂ ਤੋਂ ਜਾਰੀ ਅਪਰੇਸ਼ਨ ਵਿਚਕਾਰ ਉਸ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਦਾ ਸਭ ਤੋਂ ਪਹਿਲਾ ਅੱਤਵਾਦੀਆਂ ਨਾਲ ਸਾਹਮਣਾ ਹੋਇਆ। ਗੁਰਦਾਸਪੁਰ ਦੇ ਐਸ.ਪੀ. ਸਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ‘ਚ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਸੀ। ਉਸ ਵਕਤ ਉਹ ਨਿਹਥੇ ਸਨ ਤੇ ਅੱਤਵਾਦੀ ਏ.ਕੇ. 47 ਵਰਗੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਨਹੀਂ ਪਤਾ ਸੀ ਕਿ ਉਹ ਐਸ.ਪੀ. ਹਨ। ਅੱਤਵਾਦੀਆਂ ਨੇ ਉਨ੍ਹਾਂ ਦੇ ਹੱਥ ਪੈਰ ਬੰਨ ਦਿੱਤੇ ਸਨ। ਐਸ.ਪੀ. ਸਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਾਰਦਾਤ ਦੀ ਸੂਚਨਾ ਦੇਣ ‘ਚ ਦੇਰੀ ਨਹੀਂ ਕੀਤੀ। ਉਨ੍ਹਾਂ ਦੀ ਤਤਪਰਤਾ ਦੇ ਕਾਰਨ ਕਈ ਲੋਕਾਂ ਦੀ ਜਾਨ ਬੱਚ ਗਈ। ਉਨ੍ਹਾਂ ‘ਤੇ ਅੱਤਵਾਦੀਆਂ ਨਾਲ ਮਿਲੇ ਹੋਣ ਦੇ ਗਲਤ ਦੋਸ਼ ਲੱਗ ਰਹੇ ਹਨ। ਐਸ.ਪੀ. ਸਲਵਿੰਦਰ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਦੀ ਅੱਤਵਾਦੀਆਂ ਨਾਲ ਮਿਲੀ ਭੁਗਤ ਸਾਬਤ ਹੋਈ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇ।

 

 

Follow me on Twitter

Contact Us