Awaaz Qaum Di

NIA ਮੁਖੀ ਸ਼ਰਦ ਕੁਮਾਰ ਅੱਜ ਪੁੱਜਣਗੇ ਪਠਾਨਕੋਟ

ਪਠਾਨਕੋਟ ਏਅਰ ਬੇਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਐਨ.ਆਈ.ਏ. ਦੇ ਚੀਫ਼ ਸ਼ਰਦ ਕੁਮਾਰ ਪਠਾਨਕੋਟ ਵਿਖੇ ਪਹੁੰਚ ਰਹੇ ਹਨ ਤੇ ਉਹ ਪੰਜਾਬ ਪੁਲਿਸ ਨਾਲ ਮਿਲ ਕੇ ਰੂਪ ਰੇਖਾ ਤਿਆਰ ਕਰਨਗੇ। ਇਸ ਹਮਲੇ ਦੇ ਪੰਜਵੇਂ ਦਿਨ ਵੀ ਸਰਚ ਅਭਿਆਨ ਜਾਰੀ ਹੈ। 6 ਅੱਤਵਾਦੀਆਂ ਨੂੰ ਮਾਰ-ਮੁਕਾਇਆ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਸ਼ੱਕ ਦੇ ਘੇਰੇ ‘ਚ ਆਏ ਐਸ.ਪੀ. ਸਲਵਿੰਦਰ ਸਿੰਘ ਕੋਲੋਂ ਕੌਮੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ। ਰਿਪੋਰਟਾਂ ਮੁਤਾਬਕ ਅੱਜ ਪਠਾਨਕੋਟ ਏਅਰ ਬੇਸ ‘ਚ ਸਰਚ ਅਭਿਆਨ ਖ਼ਤਮ ਹੋ ਸਕਦਾ ਹੈ।
ਦੱਸਣਯੋਗ ਹੈ ਕੁਝ ਦਿਨ ਪਹਿਲਾਂ ਪਠਾਨਕੋਟ ਏਅਰ ਫੋਰਸ ਬੇਸ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਹੀ ਭਾਰਤੀ ਫੌਜ,ਐਨਐਸਜੀ ਤੇ ਪੰਜਾਬ ਪੁਲਿਸ ਨੇ ਅੱਤਵਾਦੀਆਂ ਖ਼ਿਲਾਫ ਕਾਰਵਾਈ ਸ਼ੁਰੂ ਕੀਤੀ ਸੀ।

 

 

Follow me on Twitter

Contact Us