Awaaz Qaum Di

ਜਿਸਤ-ਟਾਂਕ ਫਾਰਮੂਲੇ ਤੋਂ ਪੰਜਾਬ ਦੇ ਟੈਕਸੀ ਚਾਲਕ ਦੁਖੀ

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਗੱਡੀਆਂ ਲਈ ਜੋ ਜਿਤਸ ਟਾਂਕ ਫਾਰਮੂਲਾ ਲਾਗੂ ਕੀਤਾ ਹੈ ਉਸ ਦੀ ਮਾਰ ਪੰਜਾਬ ਦੇ ਟੈਕਸੀ ਚਾਲਕਾਂ ‘ਤੇ ਪੈ ਰਹੀ ਹੈ ਹੈ ਕਿਉਂਕਿ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ ਰੋਜ਼ਾਨਾ ਦਰਜਨਾਂ ਗੱਡੀਆਂ ਜਾਂਦੀਆਂ-ਆਉਂਦੀਆਂ ਹਨ।
ਇਨ੍ਹਾਂ ‘ਚੋਂ ਬਹੁਗਿਣਤੀ ਗੱਡੀਆਂ ਪ੍ਰਾਈਵੇਟ ਨੰਬਰ ‘ਤੇ ਚਲਦੀਆਂ ਹਨ ਜਿਨ੍ਹਾਂ ਨੇ ਰਾਤ ਸਮੇਂ ਹੀ ਏਅਰਪੋਰਟ ‘ਤੇ ਪਹੁੰਚਣਾ ਤੇ ਪਰਤਣਾ ਹੁੰਦਾ ਹੈ। ਇਸ ਦੌਰਾਨ ਰਾਤ ਨੂੰ ਬਾਰਾਂ ਵਜੇ ਤੋਂ ਬਾਅਦ ਬਦਲਣ ਵਾਲੀ ਤਾਰੀਖ ਇਨ੍ਹਾਂ ਲਈ ਸਿਰਦਰਦੀ ਦਾ ਕਾਰਨ ਬਣ ਸਕਦੀ ਹੈ। ਇਹੋ ਗੱਲ ਅੱਗੇ ਵਿਦੇਸ਼ਾਂ ਤੋਂ ਆ-ਜਾ ਰਹੇ ਐਨਆਰਆਈਜ਼ ਦੀ ਖੱਜਲ-ਖੁਆਰੀ ਦਾ ਕਾਰਨ ਵੀ ਬਣੇਗੀ। ਭਾਵੇਂ ਕਿ ਦਿੱਲੀ ਸਰਕਾਰ ਨੇ ਅਜਿਹਾ ਮਾਮਲਾ ਧਿਆਨ ਵਿੱਚ ਰੱਖਦੇ ਹੋਏ ਰਾਤੀਂ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਗੱਡੀਆਂ ਨੂੰ ਇਸ ਫਾਰਮੂਲੇ ਤੋਂ ਛੋਟ ਦੇ ਦਿੱਤੀ ਹੈ ਪਰ ਫਿਰ ਵੀ ਫਲਾਈਟ ਲੇਟ ਹੋਣ ਜਾਂ ਕਿਸੇ ਹੋਰ ਕੰਮ ਜਲਦੀ ਗਏ ਤੇ ਦੇਰੀ ਨਾਲ ਪਰਤਣ ਵਾਲੇ ਇਸ ਫਾਰਮੂਲੇ ਦੇ ਨਿਯਮਾਂ ਦੀ ਮਾਰ ਹੇਠ ਆ ਸਕਦੇ ਹਨ।ਇਸ ਫਾਰਮੂਲੇ ਦੇ ਨਿਯਮਾਂ ਦੇ ਉਲੰਘਣ ‘ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਰੱਖਿਆ ਗਿਆ ਹੈ।
ਇਨ੍ਹਾਂ ਦਿਨਾਂ ਵਿੱਚ ਵੱਡੀ ਗਿਣਤੀ ਪਰਵਾਸੀ ਪੰਜਾਬੀ ਵਿਦੇਸ਼ਾਂ ਤੋਂ ਗੇੜਾ ਮਾਰਦੇ ਹਨ। ਪਰਵਾਸੀ ਪੰਜਾਬੀਆਂ ਨੇ ਮੰਗ ਕੀਤੀ ਹੈ ਕਿ ਦਿੱਲੀ ਸਰਕਾਰ ਵੱਲੋਂ ਅਜਿਹੀਆਂ ਗੱਡੀਆਂ ਲਈ ਕੋਈ ਐਂਟਰੀ ਫ਼ੀਸ ਰੱਖ ਕੇ ਜਾਂ ਕੁਝ ਹੋਰ ਰਾਹਤ ਦਿੱਤੀ ਜਾਵੇ। ਡਰਾਈਵਰਾਂ ਨੇ ਕਿਹਾ ਹੈ ਕਿ ਅਜਿਹਾ ਨਾ ਹੋਣ ‘ਤੇ ਗੱਡੀਆਂ ਦਾ ਭਾੜਾ ਵਧੇਗਾ ਜਿਸ ਦਾ ਅਸਰ ਆਮ ਲੋਕਾਂ ਦੀ ਜੇਬ੍ਹ ‘ਤੇ ਹੀ ਪਵੇਗਾ।

 

 

Follow me on Twitter

Contact Us