Awaaz Qaum Di

ਲਿਫ਼ਟ ਦੀ ਲਪੇਟ ‘ਚ ਆਉਣ ਨਾਲ ਇਲੈਕਟ੍ਰੀਸ਼ੀਅਨ ਦੀ ਮੌਤ

ਲੁਧਿਆਣਾ(ਬਿਊਰੋ)-ਜ਼ਿਲ੍ਹੇ ਦੇ ਸਥਾਨਕ ਬਹਾਦਰ ਰੋਡ ਹੌਜ਼ਰੀ ‘ਚ ਲੱਗੀ ਲਿਫ਼ਟ ਦੀ ਲਪੇਟ ‘ਚ ਆਉਣ ਕਾਰਨ 30 ਸਾਲਾਂ ਇਲੈਕਟ੍ਰੀਸ਼ੀਅਨ ਵਿਜੈ ਕੁਮਾਰ ਦੀ ਮੌਤ ਹੋ ਗਈ ਹੈ। ਇਹ ਲਿਫ਼ਟ ਪਿਛਲੇ 2 ਦਿਨਾਂ ਤੋਂ ਬੰਦ ਪਈ ਹੋਈ ਸੀ ਤੇ ਵਿਜੈ ਉਸ ਨੂੰ ਠੀਕ ਕਰ ਰਿਹਾ ਸੀ ਕਿ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਲਿਫ਼ਟ ਅਚਾਨਕ ਚੱਲ ਪਈ।
ਲੋਕਾਂ ਮੁਤਬਾਕ ਇਸ ਤੋਂ ਪਹਿਲਾ ਵਿਜੈ ਸੰਭਲ ਪਾਉਂਦਾ ਕਿ ਉਸ ਦੀ ਜੈਕੇਟ ਲਿਫ਼ਟ ਦੀ ਤਾਰ ‘ਚ ਫਸ ਗਈ। ਉਸ ਨੇ ਖ਼ੁਦ ਨੂੰ ਬਚਾਉਣ ਦਾ ਬਹੁਤ ਯਤਨ ਕੀਤਾ ਪਰ ਤਾਰਾਂ ‘ਚ ਉਲਝਣ ਕਾਰਨ ਉਸ ਦੀ ਇਕ ਬਾਂਹ ਧੜ ਤੋਂ ਵੱਖ ਹੋ ਗਈ ਤੇ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਜਿਸ ਨਾਲ ਉਸ ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਸੀ।

 

 

Follow me on Twitter

Contact Us