Awaaz Qaum Di

26 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਕਾਬੂ

ਜਲੰਧਰ ਪੁਲਿਸ ਨੇ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਟਰੈਵਲ ਏਜੰਟਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਏਜੰਟਾਂ ਨੇ ਕੁਝ ਲੋਕਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਨੇਪਾਲ ਦੇ ਬਾਰਡਰ ‘ਤੇ ਉਤਾਰ ਦਿੱਤਾ ਸੀ ਤੇ ਉਨ੍ਹਾਂ ਨਾਲ 26 ਲੱਖ ਰੁਪਏ ਲੈ ਲਏ ਸਨ।
ਪੁਲਿਸ ਨੇ ਠੱਗੀ ਮਾਰਨ ਵਾਲੇ 2 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਰੈਵਲ ਏਜੰਟਾਂ ਦੇ ਸੋਸ਼ਣ ਦਾ ਸ਼ਿਕਾਰ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਏਜੰਟਾਂ ਵੱਲੋਂ ਕਾਫੀ ਕਾਗਜ਼ ਪੱਤਰ ਦਿਖਾ ਕੇ ਭਰੋਸੇ ‘ਚ ਲਿਆ ਗਿਆ ਸੀ ਜਿਸ ਕਰਕੇ ਹੀ ਅਸੀਂ ਉਨ੍ਹਾਂ ਨੂੰ ਆਪਣੇ ਪੈਸੇ ਲੁਟਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਏਜੰਟਾਂ ਨੇ ਕੈਨੇਡਾ ਭੇਜਣ ਦੀ ਥਾਂ ਉਨ੍ਹਾਂ ਨੂੰ ਨੇਪਾਲ ਦੇ ਬਾਰਡਰ ਦੇ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਹੀ ਉਨ੍ਹਾਂ ਪੁਲਿਸ ਕੋਲ ਇਨ੍ਹਾਂ ਦੀ ਸ਼ਿਕਾਇਤ ਕੀਤੀ ਹੈ।

 

 

Follow me on Twitter

Contact Us