Awaaz Qaum Di

ਦਸੰਬਰ ਮਹੀਨੇ ਦੌਰਾਨ 11635 ਬਿਨੈਕਾਰਾਂ ਨੇ ਲਿਆ ਸੁਵਿਧਾ ਕੇਂਦਰਾਂ ਦਾ ਲਾਹਾ : ਡਿਪਟੀ ਕਮਿਸ਼ਨਰ-ਜਿਲ•ੇ ਦੇ 7 ਸੁਵਿਧਾ ਕੇਂਦਰ ਨਿਸ਼ਚਿਤ ਸਮੇਂ ‘ਤੇ ਸੇਵਾਵਾਂ ਪ੍ਰਦਾਨ ਕਰਨ ‘ਚ ਹੋ ਰਹੇ ਨੇ ਸਹਾਈ -ਜ਼ਿਲ•ਾ ਵਾਸੀਆਂ ਨੂੰ ਸੁਵਿਧਾ ਕੇਂਦਰਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੀਤੀ ਅਪੀਲ

ਦਸੰਬਰ ਮਹੀਨੇ ਦੌਰਾਨ 11635 ਬਿਨੈਕਾਰਾਂ ਨੇ ਲਿਆ ਸੁਵਿਧਾ ਕੇਂਦਰਾਂ ਦਾ ਲਾਹਾ : ਡਿਪਟੀ ਕਮਿਸ਼ਨਰ-ਜਿਲ•ੇ ਦੇ 7 ਸੁਵਿਧਾ ਕੇਂਦਰ ਨਿਸ਼ਚਿਤ ਸਮੇਂ ‘ਤੇ ਸੇਵਾਵਾਂ ਪ੍ਰਦਾਨ ਕਰਨ ‘ਚ ਹੋ ਰਹੇ ਨੇ ਸਹਾਈ -ਜ਼ਿਲ•ਾ ਵਾਸੀਆਂ ਨੂੰ ਸੁਵਿਧਾ ਕੇਂਦਰਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੀਤੀ ਅਪੀਲ
ਮਾਨਸਾ, 07 ਜਨਵਰੀ ( ਐਡਵੋਕੇਟ ਐਚ ਐਸ ਨਰੂਲਾ) : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਇੱਕੋ ਹੀ ਛੱਤ ਹੇਠ ਦੇਣ ਦੇ ਮੰਤਵ ਨਾਲ ਖੋਲ•ੇ ਗਏ ਸੁਵਿਧਾ ਕੇਂਦਰ ਜ਼ਿਲ•ਾ ਵਾਸੀਆਂ ਲਈ ਕਾਫ਼ੀ ਲਾਭਦਾਇਕ ਸਾਬਿਤ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਭੁਪਿੰਦਰ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ•ੇ ਅੰਦਰ ਚੱਲ ਰਹੇ 7 ਸੁਵਿਧਾ ਕੇਂਦਰਾਂ ਵਿੱਚ ਦਸੰਬਰ ਮਹੀਨੇ ਦੌਰਾਨ 11635 ਬਿਨੈਕਾਰਾਂ ਨੂੰ ਸਮੇਂ-ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਜ਼ਿਲ•ੇ ਅੰਦਰ ਮਾਨਸਾ, ਸਰਦੂਲਗੜ•, ਬੁਢਲਾਡਾ, ਬਰੇਟਾ, ਭੀਖੀ, ਝੁਨੀਰ ਅਤੇ ਜੋਗਾ ਵਿਖੇ ਚੱਲ ਰਹੇ ਸੁਵਿਧਾ ਕੇਂਦਰ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਰਹੇ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਭੁਪਿੰਦਰ ਸਿੰਘ ਰਾਏ ਨੇ ਦੱਸਿਆ ਕਿ ਮਹੀਨਾ ਦਸੰਬਰ ਦੌਰਾਨ ਸੁਵਿਧਾ ਕੇਂਦਰ ਮਾਨਸਾ ਵਿਖੇ 7470 ਬਿਨੈਕਾਰਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ। ਉਨ•ਾਂ ਦੱਸਿਆ ਕਿ ਇਸੇ ਤਰ•ਾਂ ਸੁਵਿਧਾ ਕੇਂਦਰ ਸਰਦੂਲਗੜ• ਵਿਖੇ 1197, ਸੁਵਿਧਾ ਕੇਂਦਰ ਬੁਢਲਾਡਾ ਵਿਖੇ 1767, ਸੁਵਿਧਾ ਕੇਂਦਰ ਬਰੇਟਾ ਵਿਖੇ 358, ਸੁਵਿਧਾ ਕੇਂਦਰ ਭੀਖੀ ਵਿਖੇ 386, ਸੁਵਿਧਾ ਕੇਂਦਰ ਝੁਨੀਰ ਵਿਖੇ 189 ਅਤੇ ਇਸੇ ਤਰ•ਾਂ ਸੁਵਿਧਾ ਕੇਂਦਰ ਜੋਗਾ ਵਿਖੇ 268 ਦਰਖਾਸਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੁਵਿਧਾ ਕੇਂਦਰ ਵਿਚ ਬੈਠਣ ਦੀ ਸੁਚੱਜੀ ਜਗ•ਾ ਅਤੇ ਕੰਟੀਨ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਵਿਧਾ ਕੇਂਦਰਾਂ ‘ਚ ਸੇਵਾਵਾਂ ਮੁਹੱਈਆ ਕਰਵਾਉਣ ਨਾਲ ਜ਼ਿਲ•ਾ ਵਾਸੀਆਂ ਦੀ ਪ੍ਰੇਸ਼ਾਨੀ ਬਹੁਤ ਘੱਟ ਹੋ ਗਈ ਹੈ। ਉਨ•ਾਂ ਦੱਸਿਆ ਕਿ ਇਨ•ਾਂ ਕੇਂਦਰਾਂ ਵਿਚ ਪੈਨਸ਼ਨ ਕੇਸ, ਐਸ. ਸੀ. ਤੇ ਬੀ. ਸੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਨਮ-ਮਰਨ ਸਰਟੀਫਿਕੇਟ, ਡਰਾਈਵਿੰਗ ਲਾਇਸੰਸ ਅਤੇ ਰਾਸ਼ਨ ਕਾਰਡ ਆਦਿ ਸੇਵਾਵਾਂ ਵੀ ਮਿੱਥੇ ਸਮੇਂ ਅੰਦਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ•ਾਂ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ•ੇ ਦੇ ਵੱਖ-ਵੱਖ ਸੁਵਿਧਾ ਕੇਂਦਰਾਂ ‘ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਸ਼੍ਰੀ ਰਾਏ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁਵਿਧਾ ਕੇਂਦਰਾਂ ਨਾਲ ਸੰਬਧਿਤ ਕੰਮਾਂ ਲਈ ਖੁਦ ਆਉਣ, ਕਿਉਂਕਿ ਏਜੰਟਾਂ ਨੂੰ ਸੁਵਿਧਾ ਕੇਂਦਰਾਂ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਆਪਣੇ ਕੰਮ ਤੋਂ ਬਿਨ•ਾਂ ਜੇਕਰ ਕੋਈ ਏਜੰਟ ਕਿਸੇ ਹੋਰ ਦਾ ਕੰਮ ਕਰਵਾਉਂਦਾ ਫੜਿਆ ਗਿਆ, ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

 

Follow me on Twitter

Contact Us