Awaaz Qaum Di

ਜ਼ਿਲ੍ਹਾ ਪੈਸਟ ਸਰਵੇਖਣ ਅਤੇ ਸਲਾਹਕਾਰੀ ਕਮੇਟੀ ਨੇ ਕੀਤਾ ਖੇਤਾਂ ਦਾ ਨਿਰੀਖਣ : ਡਾ. ਕਾਬਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਬਠਿੰਡਾ,07 ਜਨਵਰੀ

ਜ਼ਿਲ੍ਹਾ ਪੈਸਟ ਸਰਵੇਖਣ ਅਤੇ ਸਲਾਹਕਾਰੀ ਕਮੇਟੀ ਨੇ ਕੀਤਾ ਖੇਤਾਂ ਦਾ ਨਿਰੀਖਣ : ਡਾ. ਕਾਬਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਬਠਿੰਡਾ,07 ਜਨਵਰੀ (ਐਡਵੋਕੇਟ ਐਚ ਐਸ ਨਰੂਲਾ ) : ਡਾ. ਕਾਬਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਵੱਲੋਂ ਦਿੱਤੇ ਗਏ ਆਦੇਸ਼ਾਂ ਅਨਸਾਰ ਜ਼ਿਲ੍ਹਾ ਪੱਧਰ ‘ਤੇ ਡਾ. ਹਰਬੰਸ ਸਿੰਘ ਸਹਾਇਕ ਪੌਦਾ ਸਰੁੱਖਿਆ ਅਫ਼ਸਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਜ਼ਿਲ੍ਹਾ ਪੈਸਟ ਸਰਵੇਖਣ ਅਤੇ ਸਲਾਹਕਾਰੀ ਕਮੇਟੀ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਖੇਤਾਂ ਦਾ ਨਿਰੀਖਣ ਕਰਨ ਉਪਰੰਤ ਪਤਾ ਲੱਗਿਆ ਕਿ ਜ਼ਿਲ੍ਹੇ ਦੇ ਕੁਝ-ਕੁ ਖੇਤਾਂ ਵਿੱਚ ਕਣਕ ਦੀ ਫ਼ਸਲ ‘ਤੇ ਕੀੜੇ ਦਾ ਹਮਲਾ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਅਤੇ ਇਹ ਪਹਿਲਾਂ 2 ਪਾਣੀ ਦੇਣ ਤੋਂ ਬਾਅਦ ਹਮਲਾ ਖਤਮ ਹੋ ਜਾਵੇਗਾ। ਇਹ ਹਮਲਾ ਨੁਕਸਾਨ ਪੱਧਰ ਤੋਂ ਥੱਲੇ ਹੈ। ਜੇਕਰ ਹਮਲਾ ਨੁਕਸਾਨ ਦੇ ਪੱਧਰ ਤੋ ਜ਼ਿਆਦਾ ਹੈ ਤਾਂ ਉਹ ਐਕਾਲੈਕਸ 800 ਮਿਲੀ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਨ।
ਸ਼੍ਰੀ ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਕਣਕ ਦੇ ਪੱਤਿਆਂ ਦਾ ਪੀਲਾ ਹੋਣਾ, ਮੈਗਨੀਜ਼ ਤੱਤ ਦੀ ਘਾਟ ਕਾਰਨ ਹੈ। ਕਿਸਾਨ ਇਕ ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਧੁੱਪ ਵਾਲੇ ਦਿਨ ਸਪਰੇ ਕਰਨ। ਬਾਅਦ ਵਿੱਚ 2-3 ਛਿੜਕਾਅ ਹਫ਼ਤੇ-2 ਦੇ ਫਰਕ ਤੇ ਕਰਨ।
ਪੀਲੀ ਕੁੰਗੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਪੀਲੀ ਕੁੰਗੀ ਦੇ ਲੱਛਣ ਕਿਤੇ ਨਹੀਂ ਮਿਲੇ। ਫਿਰ ਵੀ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਲਗਾਤਾਰ ਅਪਣੇ ਖੇਤਾਂ ਦਾ ਮੁਆਇਨਾ ਕਰਦੇ ਰਹਿਣ ਅਤੇ ਲੋੜ ਪੈਣ ‘ਤੇ ਹੀ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਜ਼ਹਿਰਾ ਦੀ ਸਪਰੇ ਕਰਨ। ਜਦੋਂ ਕਿ ਛੋਲਿਆਂ ਅਤੇ ਸਰੋਂ ਦੀ ਫ਼ਸਲ ਦੀ ਹਾਲਤ ਬਿਲਕੁੱਲ ਠੀਕ ਹੈ।
ਆਲੂਆਂ ਦੀ ਫ਼ਸਲ ਇਸ ਸਮੇਂ ਠੀਕ ਹੈ, ਫਿਰ ਵੀ ਕਿਸਾਨਾਂ ਨੂੰ ਸਲਾਹ ਦਿੱਤੀ ਦਿੱਤੀ ਗਈ ਕਿ ਖੇਤਾਂ ਦਾ ਲਗਾਤਾਰ ਮੁਆਇਨਾ ਕਰਦੇ ਰਹਿਣ ਅਤੇ ਲੋੜ ਪੈਣ ਤੇ ਹੀ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੀ ਉੱਲੀ-ਨਾਸ਼ਕ ਦਵਾਈ ਦੀ ਸਪਰੇ ਕੀਤੀ ਜਾਵੇ। ਬੀਜ ਲਈ ਰੱਖੇ ਗਏ ਆਲੂਆਂ ਦੇ 15-20 ਜਨਵਰੀ ਤਕ ਉਪਰੋਂ ਪੱਤੇ ਕੱਟ ਦੇਣੇ ਚਾਹੀਦੇ ਹਨ।

 

 

Follow me on Twitter

Contact Us