Awaaz Qaum Di

-17 ਤੋਂ 19 ਜਨਵਰੀ ਅਤੇ 21 ਤੋਂ 23 ਫਰਵਰੀ 2016 ਨੂੰ ਪਿਲਾਈਆਂ ਜਾਣਗੀਆਂ ਪੋਲਿਓ ਰੋਕੂ ਬੂੰਦਾਂ

-17 ਤੋਂ 19 ਜਨਵਰੀ ਅਤੇ 21 ਤੋਂ 23 ਫਰਵਰੀ 2016 ਨੂੰ ਪਿਲਾਈਆਂ ਜਾਣਗੀਆਂ ਪੋਲਿਓ ਰੋਕੂ ਬੂੰਦਾਂ
-ਪਲਸ ਪੋਲਿਓ ਰਾਊਂਡ ਦੌਰਾਨ 0-5 ਸਾਲ ਤੱਕ ਦਾ ਕੋਈ ਵੀ ਬੱਚਾਂ ਬੂੰਦਾਂ ਤੋਂ ਵਾਂਝਾ ਨਾ ਰਹੇ : ਡਿਪਟੀ ਕਮਿਸ਼ਨਰ
-ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਨੇ ਗਠਿਤ ਕੀਤੀਆਂ ਕਰੀਬ 400 ਟੀਮਾਂ
ਮਾਨਸਾ, 07 ਜਨਵਰੀ (ਐਡਵੋਕੇਟ ਐਚ ਐਸ ਨਰੂਲਾ) : ਪਲਸ ਪੋਲਿਓ ਰਾਊਂਡ ਦੌਰਾਨ ਟੀਮਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਯਕੀਨੀ ਬਣਾਉਣ ਕਿ 0-5 ਤੱਕ ਦਾ ਕੋਈ ਵੀ ਬੱਚਾ ਪੋਲਿਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਭੁਪਿੰਦਰ ਸਿੰਘ ਰਾਏ ਨੇ ਪਲਸ ਪੋਲਿਓ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 17 ਤੋਂ 19 ਜਨਵਰੀ ਅਤੇ 21 ਤੋਂ 23 ਫਰਵਰੀ ਤੱਕ ਪਲਸ ਪੋਲਿਓ ਮੁਹਿੰਮ ਤਹਿਤ ਛੋਟੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾ ਪਿਲਾਈਆਂ ਜਾਣੀਆਂ ਹਨ, ਜਿਸ ਵਿਚ ਸਾਰੇ ਵਿਭਾਗ ਆਪਣਾ-ਆਪਣਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਦੇਸ਼ ਪੁਰੀ ਤਰ੍ਹਾਂ ਨਾਲ ਪੋਲਿਓ ਮੁਕਤ ਹੋ ਚੁੱਕਾ ਹੈ ਪਰ ਫਿਰ ਵੀ ਪੋਲਿਓ ਦੀ ਬਿਮਾਰੀ ਤੋਂ ਬੱਚਿਆਂ ਨੂੰ ਬਚਾਈ ਰੱਖਣ ਲਈ ਸਮੇਂ-ਸਮੇਂ ‘ਤੇ ਪੋਲਿਓ ਰੋਕੂ ਬੂੰਦਾ ਪਿਲਾਈਆਂ ਜਾਣੀਆਂ ਜ਼ਰੂਰੀ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਰਾਏ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਪਲਸ ਪੋਲਿਓ ਰਾਊਂਡਾਂ ਦੀ ਮਾਈਕ ਰਾਹੀਂ, ਗੁਰਘਰਾਂ ਰਾਹੀਂ, ਬੈਨਰ, ਪੋਸਟਰ, ਸੈਮੀਨਾਰਾਂ ਜਾਂ ਰੈਲੀਆਂ ਰਾਹੀਂ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਮਿੱਥੀ ਮਿਤੀਆਂ ਨੂੰ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾ ਪਿਲਾ ਸਕਣ। ਉਨ੍ਹਾਂ ਕਿਹਾ ਕਿ ਸਲੱਮ ਏਰੀਆ ਅਤੇ ਭੱਠੇ ਜਾਂ ਸ਼ੈਲਰਾਂ ‘ਚ ਕੰਮ ਕਰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਇਹ ਪੋਲਿਓ ਰੋਕੂ ਬੂੰਦਾ ਪਿਲਾਈਆਂ ਜਾਣ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਵਿਨੋਦ ਕੁਮਾਰ ਬੇਰੀ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾ ਪਿਲਾਉਣ ਲਈ 2 ਰਾਊਂਡ ਬਣਾਏ ਗਏ ਹਨ, ਜਿਸ ਦਾ ਪਹਿਲਾ ਰਾਊਂਡ 17 ਤੋਂ 19 ਜਨਵਰੀ ਅਤੇ ਦੂਜਾ ਰਾਊਂਡ 21 ਤੋਂ 23 ਫਰਵਰੀ ਤੱਕ ਰਾਸ਼ਟਰੀ ਪੱਧਰ ‘ਤੇ ਲੱਗੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਊਂਡਾਂ ਦੌਰਾਨ ਜ਼ਿਲ੍ਹੇ ‘ਚ ਤਕਰੀਬਨ 85 ਹਜ਼ਾਰ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ 386 ਰੈਗੂਲਰ ਟੀਮਾਂ, 13 ਟਰਾਂਜਿਟ ਟੀਮਾਂ ਅਤੇ 15 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਏ.ਐਨ.ਐਮ., ਆਸ਼ਾ ਵਰਕਰਜ਼ ਅਤੇ ਐਨ.ਜੀਓਜ਼ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਮੁਹਿੰਮ ਤਹਿਤ 82 ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਕਾਲੀਆ, ਐਸ.ਡੀ.ਐਮ. ਮਾਨਸਾ ਸ਼੍ਰੀ ਰਕੇਸ਼ ਕੁਮਾਰ, ਸਿਵਲ ਸਰਜਨ ਮਾਨਸਾ ਡਾ. ਵਿਨੋਦ ਕੁਮਾਰ ਬੇਰੀ, ਐਸ.ਪੀ. (ਐਚ) ਸ਼੍ਰੀ ਰਾਕੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ਼੍ਰੀ ਜਸਪ੍ਰੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਯਸ਼ਪਾਲ ਗਰਗ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਆਸ਼ਾ ਕਿਰਨ, ਮਨੋਚਿਕਿਤਸਕ ਡਾ. ਹਰਪਾਲ ਸਰਾਂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਮੋਹਨ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ਼੍ਰੀ ਸੰਤੋਸ਼ ਭਾਰਤੀ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

 

 

Follow me on Twitter

Contact Us