Awaaz Qaum Di

ਵੇਰਕਾ ਵੱਲੋਂ ਉਹੀ ਕੁਆਲਿਟੀ, ਉਹੀ ਮਿਆਰ ਨਵੇਂ ਅਵਤਾਰ ਵਿੱਚ ਪੇ : ਬਠਿੰਡਾ ਦੇ ਜਨਰਲ ਮੈਨੇਜਰ ਸ੍ਰL ਰੁਪਿੰਦਰ ਸਿੰਘ ਸੇਖੋਂ ਬਠਿੰਡਾ,

ਵੇਰਕਾ ਵੱਲੋਂ ਉਹੀ ਕੁਆਲਿਟੀ, ਉਹੀ ਮਿਆਰ ਨਵੇਂ ਅਵਤਾਰ ਵਿੱਚ ਪੇ : ਬਠਿੰਡਾ ਦੇ ਜਨਰਲ ਮੈਨੇਜਰ ਸ੍ਰL ਰੁਪਿੰਦਰ ਸਿੰਘ ਸੇਖੋਂ ਬਠਿੰਡਾ, 07 ਜਨਵਰੀ (ਐਡਵੋਕੇਟ ਐਚ ਐਸ ਨਰੂਲਾ ) : ਮਿਲਕ ਪਲਾਂਟ, ਬਠਿੰਡਾ ਵੱਲੋਂ ਆਪਣੀ ਕੁਆਲਿਟੀ ਅਤੇ ਗੁਣਵੰਨਤਾ ਨੂੰ ਬਰਕਰਾਰ ਰੱਖਦਿਆ ਖਪਤਕਾਰਾਂ ਦੀ ਕਸੌਟੀ ਤੇ ਖਰਾ ਉਤਰਦਿਆਂ ਹੋਇਆ ਆਪਣੀ ਨਵੀਂ ਪੈਕਿੰਗ ਲੋਂਚ ਕੀਤੀ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮਿਲਕ ਪਲਾਂਟ, ਬਠਿੰਡਾ ਦੇ ਜਨਰਲ ਮੈਨੇਜਰ ਸ੍ਰੀ ਰੁਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮਿਲਕਫੈਡ ਪੰਜਾਬ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਬਰਾੜ ਦੀ ਅਗਾਂਹਵਧੂ ਸੋਚ ਸਦਕਾ ਦੁੱਧ ਪਦਾਰਥਾਂ ਦੇ ਉਪਭੋਗਤਾਵਾਂ ਵਿੱਚ ਇਹ ਨਵੀਂ ਪਹਿਚਾਣ ਵਾਲੀ ਪੈਕਿੰਗ ਲਿਆਂਦੀ ਗਈ ਹੈ। ਜਿਸ ਵਿੱਚ ਲੋਗੋ ਅਤੇ ਸਲੋਗਨ ਵਿੱਚ ਵੀ ਵਕਤ ਦੀ ਲੋੜ ਅਨੁਸਾਰ ਬਦਲਾਵ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਨਵੇਂ ਲੋਗੋ ਅਨੁਸਾਰ ਫੁਲੋ-ਫਲੋ, ਪਿਉਰ ਖਾਓ-ਪੀਓ ਸਲੋਗਨ ਦੀ ਬਰਾਂਡਿੰਗ ਕੀਤੀ ਗਈ ਹੈ। ਉਹਨਾਂ ਨੇ ਖਪਤਕਾਰਾਂ ਨੂੰ ਬੇਨਤੀ ਕੀਤੀ ਕਿ ਆਪਣੀ ਸੇਹਤ ਉਪਰ ਪੈ ਰਹੇ ਬੁਰੇ ਪ੍ਰਭਾਵਾਂ ਨੂੰ ਮੁੱਖ ਰੱਖਦਿਆਂ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਉਪਰ ਹੀ ਨਿਰਭਰ ਰਹਿਣਾ ਚਾਹੀਦਾ ਹੈ। ਸ੍ਰੀ ਸੇਖੋਂ ਨੇ ਇਹ ਵੀ ਦੱਸਿਆ ਕਿ ਮਿਲਕ ਪਲਾਂਟ ਵਿਖੇ ਬਹੁਤ ਜਲਦੀ ਇੱਕ ਮਿਲਕੋ ਸਕੈਨਰ ਲਗਾਇਆ ਜਾ ਰਿਹਾ ਹੈ। ਜਿਸ ਨਾਲ ਦੁੱਧ ਦੀ ਹੋਰ ਵਧੇਰੇ ਪਰਖ ਸੰਭਵ ਹੋ ਸਕੇਗੀ ਅਤੇ ਕੁਆਲਿਟੀ ਵਿੱਚ ਹੋਰ ਵੀ ਜਿਆਦਾ ਸੁਧਾਰ ਹੋਵੇਗਾ। ਉਹਨਾਂ ਨੇ ਉਪਭੋਗਤਾਵਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਜਦੋਂ ਵੀ ਚਾਹੁਣ ਆਪਣੇ ਦੁੱਧ ਦਾ ਸੈਂਪਲ ਲਿਆ ਕੇ ਉਸਦੀ ਗੁਣਵੰਨਤਾ ਸਬੰਧੀ ਮਿਲਕ ਪਲਾਂਟ, ਬਠਿੰਡਾ ਵਿਖੇ ਮੁਫਤ ਵਿੱਚ ਪਰਖ ਕਰਵਾ ਸਕਦੇ ਹਨ।

 

 

Follow me on Twitter

Contact Us