Awaaz Qaum Di

ਖੂਨਦਾਨ ਕੈਂਪ 12 ਜਨਵਰੀ ਨੂੰ ਲਾਇਆ ਜਾਵੇਗਾ

ਖੂਨਦਾਨ ਕੈਂਪ 12 ਜਨਵਰੀ ਨੂੰ ਲਾਇਆ ਜਾਵੇਗਾ
ਨਥਾਣਾ,7 ਜਨਵਰੀ(ਗੁਰਜੀਵਨ ਸਿੱਧੂ)-ਉਦਾਸੀਨ ਡੇਰਾ ਬਾਬਾ ਦਿਯਾ ਨੰਦ ਜੀ ਪੂਹਲਾ ਵਿਖੇ 12 ਜਨਵਰੀ ਨੂੰ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਸੰਤ ਬਾਬਾ ਕ੍ਰਿਸ਼ਨ ਦਾਸ ਜੀ ਨੇ ਦੱਸਿਆ ਕਿ ਨਗਰਵਾਸੀਆਂ ਦੇ ਸਹਿਯੋਗ ਸਦਕਾ ਮਾਘੀ ਦੇ ਤਿਹਾਉਰ ਨੂੰ ਮੁੱਖ ਰਖਦਿਆਂ 11 ਜਨਵਰੀ ਦਿਨ ਸੋਮਵਾਰ ਨੂੰ ਡੇਰਾ ਬਾਬਾ ਦਿਯਾ ਨੰਦ ਜੀ ਪੂਹਲਾ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਅਤੇ 12 ਜਨਵਰੀ ਦਿਨ ਮੰਗਲਵਾਰ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਅੱਖਾਂ ਤੇ ਪੇਟ ਦੀਆਂ ਬਿਮਾਰੀਆਂ ਦਾ ਮੁਫਤ ਚੈੱਕ-ਅੱਪ ਕੈਂਪ ਵੀ ਲਗਾਇਆ ਜਾ ਰਿਹਾ ਹੈ। 13 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।

 

 

Follow me on Twitter

Contact Us