Awaaz Qaum Di

ਦੋ ਹਫ਼ਤੇ ਪਹਿਲਾ ਬਣੀ ਸੜਕ ਵਿਚ ਖੱਡੇ ਪੈਣ ਕਰਕੇ ਲੋਕਾਂ ਵਿਚ ਰੋਸ

ਦੋ ਹਫ਼ਤੇ ਪਹਿਲਾ ਬਣੀ ਸੜਕ ਵਿਚ ਖੱਡੇ ਪੈਣ ਕਰਕੇ ਲੋਕਾਂ ਵਿਚ ਰੋਸ
ਨਥਾਣਾ,7 ਜਨਵਰੀ (ਗੁਰਜੀਵਨ ਸਿੱਧੂ)- ਨਥਾਣਾ ਤੋਂ ਪੂਹਲੀ ਨੂੰ ਜਾਣ ਵਾਲੀ ਲਿੰਕ ਸੜਕ ਜੋ ਅਜੇ ਤਕਰੀਬਨ ਤਿੰਨ ਹਫਤੇ ਪਹਿਲਾਂ ਹੀ ਬਣੀ ਹੈ। ਜਿਸ ਵਿਚ ਥਾਂ-ਥਾਂ ਤੇ ਪੱਥਰ ਬੱਜਰੀ ਉੱਖੜ ਕੇ ਖੱਡੇ ਪੈਣ ਨਾਲ ਸਬੰਧਿਤ ਮਹਿਕਮੇ ਦੀ ਮਾੜੀ ਕਾਰਜਗਾਰੀ ਨੂੰ ਲੈ ਕੇ ਲੋਕਾਂ ਵਿਚ ਸਖਤ ਰੋਸ ਪੈਦਾ ਹੋ ਗਿਆ। ਜ਼ਿਕਰਯੋਗ ਹੈ ਕਿ ਪਿੰਡ ਪੂਹਲੀ ਨਹਿਰ ਦੇ ਪੁਲ ਤੋਂ ਨਥਾਣਾ ਤੱਕ ਬਣੀ ਇਹ ਸੜਕ ਉੱਪਰ ਪੈਟਰੋਲ ਪੰਪ ਤੱਕ ਪ੍ਰੀਮਿਕਸ ਅਜੇ ਕੁਝ ਹਫ਼ਤੇ ਪਹਿਲਾਂ ਹੀ ਪਾਇਆ ਗਿਆ ਹੈ ਜਦ ਕਿ ਬਾਕੀ ਹਿੱਸੇ ਵਿਚ ਉਂਝ ਹੀ ਮੋਟਾ ਪੱਥਰ ਪਾਂਿÂਆ ਗਿਆ ਹੈ। ਸੀ ਪੀ ਆਈ (ਲਿਬਰੇਸ਼ਨ) ਦੇ ਆਗੂ ਹਰਵਿੰਦਰ ਸਿੰਘ ਸੇਮਾਂ ਨੇ ਦੋਸ਼ ਲਗਾਇਆ ਗਿਆ ਕਿ ਸੜਕ ਦੀ ਉਸਾਰੀ ਵਿਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ । ਉਨ•ਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵਿਚ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਬੰਨ•ੇ ਪਾਰ ਕਰ ਗਿਆ ਹੈ। ਉਨ•ਾਂ ਮੰਗ ਕੀਤੀ ਕਿ ਸੜਕ ਉਸਾਰੀ ਦੇ ਕੰਮ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ ਅਤੇ ਇਸ ਵਿਚ ਘਪਲੇਬਾਜ਼ੀ ਕਰਨ ਵਾਲੇ ਅਧਿਕਾਰੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਧੂਰਾ ਪਿਆ ਸੜਕ ਨਿਰਮਾਣ ਦਾ ਕੰਮ ਤਸੱਲੀਬਖਸ਼ ਢੰਗ ਨਾਲ ਕਰਵਾਇਆ ਜਾਵੇ।
7ਬੀਟੀਆਈ23
ਨਵੀਂ ਬਣੀ ਸੜਕ ਵਿਚ ਪਏ ਖੱਡੇ।

 

 

Follow me on Twitter

Contact Us