Awaaz Qaum Di

ਪੰਜਾਬ ਸਰਕਾਰ ਦੀ ਮੁਫ਼ਤ ਤੀਰਥ ਰੇਲ ਯਾਤਰਾ ਸਿਰਫ ਅਕਾਲੀਆਂ ਲਈ ਲਾਭਕਾਰੀ

ਪੰਜਾਬ ਸਰਕਾਰ ਦੀ ਮੁਫ਼ਤ ਤੀਰਥ ਰੇਲ ਯਾਤਰਾ ਸਿਰਫ ਅਕਾਲੀਆਂ ਲਈ ਲਾਭਕਾਰੀ-ਗਿੱਲ
ਪੱਟੀ, 6 ਜਨਵਰੀ (ਅਵਤਾਰ ਸਿੰਘ )-ਪੰਜਾਬ ਸਰਕਾਰ ਤੋਂ ਜਦੋਂ ਕੋਈ ਬੱਜ਼ਰ ਗਲਤੀ ਹੋ ਜਾਂਦੀ ਹੈ ਤਾਂ ਧਰਮ ਚੇਤੇ ਆ ਜਾਂਦਾ ਹੈ ਤੇ ਫਿਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਪੰਜਾਬ ਵਿਚ ਧਾਰਮਿਕ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ | ਇਸੇ ਨੀਤੀ ਤਹਿਤ ਪਹਿਲਾਂ ਗੁਰੂ ਸਾਹਿਬਾਨਾਂ ਦੇ ਸ਼ਸਤਰ ਦਰਸ਼ਨ ਯਾਤਰਾ ਤੇ ਹੁਣ ਮੁਫਤ ਤੀਰਥ ਰੇਲ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ ਨੇ ਪੱਟੀ ਹਲਕੇ ਦੇ ਹਥਾੜ ਏਰੀਏ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਰੇਲ ਯਾਤਰਾ ਦਾ ਫਾਇਦਾ ਅਕਾਲੀ ਵਿਧਾਇਕਾਂ ਜਾਂ ਹਲਕਾ ਇੰਚਾਰਜ ਆਪਣੇ ਵਰਕਰਾਂ ਨੂੰ ਦੇ ਰਹੇ ਹਨ ਜਿਨ੍ਹਾਂ ਨੂੰ ਮੁਫਤ ਵਾਊਚਰ ਦੇ ਕੇ ਇਹ ਯਾਤਰਾ ਕਰਵਾਈ ਜਾ ਰਹੀ ਹੈ ਅਤੇ ਇਸ ਸਕੀਮ ਦਾ ਪੰਜਾਬ ਦੀ ਆਮ ਜਨਤਾ ਜਾਂ ਦੂਸਰੀਆਂ ਪਾਰਟੀਆਂ ਨਾਲ ਸਬੰਧਤ ਸਿੱਖਾਂ, ਹਿੰਦੂਆਂ ਜਾਂ ਮੁਸਲਮਾਨਾਂ ਨੂੰ ਕੋਈ ਫਾਇਦਾ ਨਹੀਂ | ਇਸ ਮੌਕੇ ਸਰਪੰਚ ਗੁਰਮੇਲ ਸਿੰਘ ਤੂਤ, ਸਰਪੰਚ ਜਗਤਾਰ ਸਿੰਘ ਰਸੂਲਪੁਰ, ਸਰਪੰਚ ਅਜੀਤ ਸਿੰਘ ਭੰਗਾਲਾ, ਸਰਪੰਚ ਬਲਦੇਵ ਸਿੰਘ ਰਾਧਲਕੇ, ਸਰਪੰਚ ਦਰਸ਼ਨ ਸਿੰਘ, ਬਾਬਾ ਸ਼ੇਰ ਸਿੰਘ ਕੋਟ ਬੁੱਢਾ, ਸਰਪੰਚ ਬਖਸ਼ੀਸ਼ ਸਿੰਘ, ਸੁਖਵੰਤ ਸਿੰਘ, ਰਮੇਸ਼ ਕੋਟ ਬੁੱਢਾ, ਸਰਵਨ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਸਰਪੰਚ ਬਲਕਾਰ ਸਿੰਘ, ਗੁਰਮੀਤ ਸਿੰਘ ਰਾਮ ਸਿੰਘ ਵਾਲਾ, ਮਨਦੀਪ ਸਿੰਘ ਤੂਤ, ਮਨਜੀਤ ਸਿੰਘ ਗਿੱਲ, ਜੱਸਾ ਸਿੰਘ ਭੰਗਾਲਾ ਆਦਿ ਹਾਜ਼ਰ ਸਨ |

 

 

Follow me on Twitter

Contact Us