Awaaz Qaum Di

ਸੀਆਈਏ ਸਟਾਫ ਨੇ ਸ਼ਹਿਣਾ ਵਿਚ ਚਿੱਟੇ ਦੇ ਵਪਾਰੀਆਂ ਖਿਲਾਫ ਚਲਾਇਆ ਅਭਿਆਨ

ਸੀਆਈਏ ਸਟਾਫ ਨੇ ਸ਼ਹਿਣਾ ਵਿਚ ਚਿੱਟੇ ਦੇ ਵਪਾਰੀਆਂ ਖਿਲਾਫ ਚਲਾਇਆ ਅਭਿਆਨ
ਭਦੌੜ 07 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਕਸਬਾ ਸ਼ਹਿਣਾ ਵੱਖ-ਵੱਖ ਮੁਹੱਲਿਆਂ ਵਿਚ ਬੀਤੇ ਦਿਨੀਂ ਸਵੇਰੇ ਕਰੀਬ ਸੱਤ ਵਜੇ ਦੋ ਪ੍ਰਾਈਵੇਟ ਗੱਡੀਆਂ ਦੇ ਵਿਚ ਸੀ.ਆਈ.ਏ. ਸਟਾਫ ਹੰਡਿਆਇਆ ਦੀ ਪੁਲਿਸ ਦੀ ਟੀਮ ਨੇ ਚਿੱਟੇ ਦੇ ਵਪਾਰੀਆਂ ਖਿਲਾਫ ਕਰੀਬ ਡੇਢ ਘੰਟਾ ਅਭਿਆਨ ਚਲਾ ਕੇ ਕਈ ਵਿਅਕਤੀਆਂ ਅਤੇ ਔਰਤਾਂ ਨੂੰ ਆਪਣੀ ਗ੍ਰਿਫਤ ਦੇ ਵਿਚ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਣਾ ਵਿਚ ਚਿੱਟੇ ਦਾ ਵੱਡੀ ਪੱਧਰ ਤੇ ਵਪਾਰ ਦਾ ਧੰਦਾ ਚੱਲ ਰਿਹਾ ਸੀ, ਜਿਸਦੀ ਗੁਪਤ ਜਾਣਕਾਰੀ ਸੀ.ਆਈ.ਏ. ਸਟਾਫ ਦੇ ਪੁਲਿਸ ਨੂੰ ਮਿਲੀ ਅਤੇ ਇਸ ਗੁਪਤ ਜਾਣਕਾਰੀ ਦੇ ਅਧਾਰ ਤੇ ਹੀ ਇਹ ਅਭਿਆਨ ਚਲਾਇਆ ਗਿਆ।ਇਸ ਸੀ.ਆਈ.ਏ. ਸਟਾਫ ਦੀ ਪੁਲਿਸ ਟੀਮ ਵਿਚ ਏਐਸਆਈ ਰਣਧੀਰ ਸਿੰਘ, ਕੁਲਵੰਤ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਅਤੇ ਮਹਿਲਾ ਪੁਲਿਸ ਕਰਮਚਾਰੀ ਮੌਜੂਦ ਸਨ।
ਲੋਕ ਹੋਏ ਵੱਡੀ ਗਿਣਤੀ ਵਿਚ ਇਕੱਤਰ
ਪੁਲਿਸ ਟੀਮ ਦੇ ਇਸ ਅਭਿਆਨ ਦਾ ਪਤਾ ਲੱਗਦਿਆਂ ਹੀ ਜਿੱਥੇ ਆਮ ਲੋਕ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਇਸ ਅਭਿਆਨ ਨੂੰ ਦੇਖ ਰਹੇ ਸਨ, ਉੱਥੇ ਚਿੱਟੇ ਦੇ ਵਪਾਰੀਆਂ ਵਿਚ ਵੀ ਹਫੜਾ-ਦਫੜੀ ਮੱਚ ਗਈ ਤੇ ਰੂਪੋਸ਼ ਹੋਣ ਲੱਗੇ।
ਟੀਮ ਨੇ ਚੱਪਾ-ਚੱਪਾ ਛਾਣ ਮਾਰਿਆ
ਸੀਆਈਏ ਸਟਾਫ ਦੀ ਟੀਮ ਦੇ ਅਧਿਕਾਰੀਆਂ ਨੇ ਕਸਬੇ ਦੇ ਵਿਚ ਚਿੱਟੇ ਦੇ ਵਪਾਰੀਆਂ ਨੂੰ ਆਪਣੀ ਗ੍ਰਿਫਤ ਵਿਚ ਲੈਣ ਲਈ ਚੱਪਾ-ਚੱਪਾ ਛਾਣ ਮਾਰਿਆ।ਇਹੀ ਨਹੀ ਕਸਬੇ ਦੇ ਅੰਦਰਲੇ ਖੇਤਾਂ ਵਿਚ ਵੀ ਉਨਾਂ ਨੇ ਲੁਕਣਥਾਵਾਂ ਤੇ ਵੀ ਛਾਪੇਮਾਰੀ ਕੀਤੀ।
ਜਲਦ ਹੀ ਵੱਡਾ ਖੁਲਾਸਾ ਹੋਣ ਦੀ ਉਮੀਦ-ਅਧਿਕਾਰੀ
ਇਸ ਸਬੰਧੀ ਟੀਮ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਆਈਏ ਸਟਾਫ ਹੰਡਿਆਇਆ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਅਧਾਰ ਤੇ ਚਿੱਟੇ ਦੇ ਵਪਾਰੀਆਂ ਖਿਲਾਫ ਅਭਿਆਨ ਚਲਾਇਆ ਗਿਆ ਹੈ।ਉਨਾਂ ਨੇ ਭਾਂਵੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਕਿਹਾ ਕਿ ਪੜਤਾਲ ਜਾਰੀ ਹੈ ਤੇ ਜਲਦ ਹੀ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ।

 

 

Follow me on Twitter

Contact Us