Awaaz Qaum Di

ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਮੰਦ ਬਨਾਉਣ ਲਈ ਪੰਜਾਬ ਸਰਕਾਰ ਹੁਨਰ ਵਿਕਾਸ ਕੇਂਦਰ ਖੋਲ੍ਹ ਰਹੀ ਹੈ : ਤਕਨੀਕੀ ਸਿੱਖਿਆ ਮੰਤਰੀ ਪਠਾਨਕੋਟ ਆਤੰਕੀ ਹਮਲੇ ‘ਚ ਸ਼ਹੀਦ ਹੋਏ ਬਹਾਦਰਾਂ ਨੂੰ ਦਿੱਤੀ ਸ਼ਰਧਾਂਜਲੀ ਬਠਿੰਡਾ

ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਮੰਦ ਬਨਾਉਣ ਲਈ ਪੰਜਾਬ ਸਰਕਾਰ ਹੁਨਰ ਵਿਕਾਸ ਕੇਂਦਰ ਖੋਲ੍ਹ ਰਹੀ ਹੈ : ਤਕਨੀਕੀ ਸਿੱਖਿਆ ਮੰਤਰੀ ਪਠਾਨਕੋਟ ਆਤੰਕੀ ਹਮਲੇ ‘ਚ ਸ਼ਹੀਦ ਹੋਏ ਬਹਾਦਰਾਂ ਨੂੰ ਦਿੱਤੀ ਸ਼ਰਧਾਂਜਲੀ ਬਠਿੰਡਾ
08 ਜਨਵਰੀ (ਐਡਵੋਕੇਟ ਐਚ ਐਸ ਨਰੂਲਾ ) : ਪੰਜਾਬ ਸਰਕਾਰ ਦੁਆਰਾ ਹਰ ਵਰਗ ਦੇ ਲੋਕਾਂ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੈ। ਜਿਸ ਤਹਿਤ ਹੁਣ ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਬੰਦ ਬਨਾਉਣ ਲਈ ਪੰਜਾਬ ਸਰਕਾਰ ਹੁਨਰ ਵਿਕਾਸ ਕੇਂਦਰ ਖੋਲ੍ਹ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਸ਼੍ਰ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਮਿੱਤਲ ਬਾਬਾ ਫ਼ਰੀਦ ਇੰਜੀਨੀਅਰ ਕਾਲਜ ਦਿਉਣ ਵਿਖੇ ਕਨਵੋਕੇਸ਼ਨ ਸਮਾਰੋਹ ਦੇ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕਰਨ ਪਹੁੰਚੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਿੱਤਲ ਨੇ ਕਿਹਾ ਕਿ ਇਹ ਹੁਨਰ ਵਿਕਾਸ ਕੇਂਦਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ‘ਚ ਚਲਾਏ ਜਾਣਗੇ, ਜਿਨ੍ਹਾਂ ਦਾ ਮੁੱਖ ਮਕਸਦ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਹੁਨਰ ਦੇ ਕੇ ਉਨ੍ਹਾਂ ਨੂੰ ਆਪਣੇ ਪੈਰ੍ਹਾਂ ‘ਤੇ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੌਮੀ ਪੱਧਰ ਦੇ ਹੁਨਰ ਵਿਕਾਸ ਪ੍ਰਜੈਕਟ ਕਮੇਟੀ ਦੇ ਕਨਵੀਨਰ ਚੁਣੇ ਗਏ ਹਨ ਜਿਸ ਨਾਲ ਪੰਜਾਬ ਨੂੰ ਬੇਹਤਰ ਸੁਵਿਧਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ‘ਚ ਖੇਤੀਬਾੜੀ ਅਤੇ ਡੇਅਰੀ ਦੇ ਕਿੱਤਿਆਂ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ।
ਸ਼੍ਰੀ ਮਿੱਤਲ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੈਂਪਸ ਬਨਾਉਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਕੁੱਝ ਸਮੇਂ ਵਿਚ ਹੀ ਯੂਨੀਵਰਸਿਟੀ ਬਣ ਕੇ ਤਿਆਰ ਹੋ ਜਾਵੇਗੀ।
ਪੱਤਰਕਾਰਾਂ ਦੁਆਰਾ ਜਾਲੀ ਸਰਟੀਫਿਕੇਟਾਂ ਦੇ ਅਧਾਰ ‘ਤੇ ਸਰਕਾਰੀ ਵਿੱਦਿਅਕ ਅਦਾਰਿਆਂ ‘ਚ ਦਾਖਲਾ ਲੈਣ ਸਬੰਧੀ ਕੇਸਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਕਿਸੇ ਵੀ ਜਾਲੀ ਦਸਤਾਵੇਜ਼ ਤੇ ਦਾਖਲਾ ਜਾਂ ਨੌਕਰੀ ਲੈਣ ਵਾਲੇ ਉਮੀਦਵਾਰ ਨੂੰ ਮੁਆਫ਼ ਨਹੀਂ ਕਰੇਗਾ ਅਤੇ ਗਲਤੀ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼੍ਰੀ ਮਿੱਤਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਸਰਕਾਰੀ ਯੂਨੀਵਰਸਿਟੀਆਂ ਦੇ ਨਾਲ-ਨਾਲ ਗੈਰ-ਸਰਕਾਰੀ ਯੂਨੀਵਰਸਿਟੀਆਂ ਵੀ ਚੰਗੀ ਕੰਮ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਉਚ ਪੱਧਰੀ ਸਿੱਖਿਆ ਮੁਹੱਈਆ ਕਰਵਾ ਰਹੀਆਂ ਹਨ।
ਪਠਾਨਕੋਟ ਵਿਖੇ ਵਾਪਰੀ ਆਤੰਕੀ ਘਟਨਾ ‘ਚ ਸ਼ਹੀਦ ਹੋਏ ਬਹਾਦਰਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਉਨ੍ਹਾਂ ਕਿਹਾ ਇਨ੍ਹਾਂ ਲੋਕਾਂ ਕਾਰਣ ਕਈ ਜਾਨਾਂ ਬਚੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਬੀ.ਜੇ.ਪੀ. ਦੇ ਸ਼੍ਰੀ ਸੁਨੀਲ ਸਿੰਗਲਾ, ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਡਾ. ਮੋਹਨ ਸਿੰਘ ਈਸ਼ਰ, ਰਜਿਸਟਰਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਡਾ. ਬੂਟਾ ਸਿੰਘ, ਚੈਅਰਮੇਨ ਬਾਬਾ ਫ਼ਰੀਦ ਗਰੁੱਪ ਸ਼੍ਰੀ ਗੁਰਮੀਤ ਸਿੰਘ ਧਾਲੀਵਾਲ ਵੀ ਮੌਜੂਦ ਸਨ।

 

 

Follow me on Twitter

Contact Us