Awaaz Qaum Di

-ਡਿਪਟੀ ਕਮਿਸ਼ਨਰ ਬਠਿੰਡਾ ਨੇ ਸੰਗਤ ਦਰਸ਼ਨ ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

-ਡਿਪਟੀ ਕਮਿਸ਼ਨਰ ਬਠਿੰਡਾ ਨੇ ਸੰਗਤ ਦਰਸ਼ਨ ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
– 124 ਸ਼ਿਕਾਇਤਾਂ ‘ਚੋ 122 ਦਾ ਕੀਤਾ ਮੋਕੇ ‘ਤੇ ਨਿਪਟਾਰਾ
-ਅੱਜ ਤੱਕ ਕੀਤੇ ਗਏ 10 ਸੰਗਤ ਦਰਸ਼ਨਾਂ ‘ਚ ਸਿਰਫ਼ 19 ਕੇਸ ਪੇਂਡਿੰਗ

ਬਠਿੰਡਾ, 8 ਜਨਵਰੀ (ਐਡਵੋਕੇਟ ਐਚ ਐਸ ਨਰੂਲਾ ) : ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਅੱਜ ਸੰਗਤ ਦਰਸ਼ਨ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ।
ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਉਹ ਸੰਗਤ ਦਰਸ਼ਨ ਦੋਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਬਿਨੈ ਕਰਤਾ ਨਾਲ ਆਪ ਗਲਬਾਤ ਕਰਨ ਅਤੇ ਉਸ ਦੀ ਸਮਸਿਆ ਹੱਲ ਕਰਕੇ ਤਸ਼ਲੀ ਕਰਵਾਉਣ। ਉਨਾਂ੍ਹ ਕਿਹਾ ਕਿ ਆਮ ਜਨਤਾ ਦੀ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਸੁਲਝਾਇਆ ਜਾਵੇ ਅਤੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਕਿਸੇ ਵੀ ਬਿਨੈ ਕਰਤਾ ਨੂੰ ਖਜੱਲਖੁਆਰੀ ਦਾ ਸਾਹਮਣਾ ਨਾ ਕਰਨਾ ਪਏ।
ਉਨਾਂ੍ਹ ਦੱਸਿਆ ਕਿ ਅੱਜ ਦੇ ਸੰਗਤ ਦਰਸ਼ਨ ਦੋਰਾਨ 124 ਸ਼ਿਕਾਇਤਾਂ ਪ੍ਰਾਪਤ ਹੋਈਆ ਜਿਨ੍ਹਾਂ ਵਿਚੋਂ 122 ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ। ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਹੁਣ ਤੱਕ 10 ਸੰਗਤ ਦਰਸ਼ਨ ਕੀਤੇ ਗਏ ਹਨ ਜਿਨਾਂ੍ਹ ‘ਚ ਪ੍ਰਾਪਤ ਹੋਈਆ ਅਰਜ਼ੀਆਂ ‘ਚ ਸਿਰਫ਼ 19 ਅਰਜ਼ੀਆਂ ਪੈਡਿੰਗ ਹਨ।

ਉਨਾਂ੍ਹ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਰਿਪੋਰਟ ਜਲਦ ਤੋਂ ਜਲਦ ਡਿਪਟੀ ਕਮਿਸ਼ਨਰ ਦਫ਼ਤਰ ਜਮ੍ਹਾਂ ਕਰਵਾਉਣ ਤਾਂ ਜੋ ਲੋਕਾਂ ਨੂੰ ਸਮੇਂ-ਸਿਰ ਅਤੇ ਬਣਦਾ ਇਨਸਾਫ਼ ਮੁਹੱਈਆ ਕਰਵਾਇਆ ਜਾ ਸਕੇ ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਬਠਿੰਡਾ ਸ੍ਰੀ ਸੁਮੀਤ ਕੁਮਾਰ ਜਾਰੰਗਲ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਜ਼ਿਲਾ੍ਹ ਸਿੱਖਿਆ ਅਫ਼ਸਰ (ਸਕੈ:) ਸ੍ਰੀਮਤੀ ਅਮਰਜੀਤ ਕੌਰ ਕੋਟਫੱਤਾ ਤੋਂਂ ਇਲਾਵਾ ਨਗਰ ਨਿਗਮ ਬਠਿੰਡਾ , ਬਿਜਲੀ ਵਿਭਾਗ, ਸਿੰਚਾਈ, ਸਿਹਤ , ਪੁਲਿਸ, ਪੰਚਾਇਤੀ ਰਾਜ ਆਦਿ ਦੇ ਅਧਿਕਾਰੀ ਵੀ ਸ਼ਾਮਲ ਸਨ।

 

 

Follow me on Twitter

Contact Us