Awaaz Qaum Di

ਸਿੱਖ ਜਗਤ ਦੇ ਚਮਕੌਰ ਦੀ ਗੜ੍ਹੀ ਚ ਸ਼ਹੀਦ ਹੋਏ ਰਗਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦ ਭਾਈ ਜੀਵਨ ਸਿੰਘ ਜੀ ਦੀ ਯਾਦ’ਚ ਨਗਰ ਕੀਰਤਨ

ਸਿੱਖ ਜਗਤ ਦੇ ਚਮਕੌਰ ਦੀ ਗੜ੍ਹੀ ਚ ਸ਼ਹੀਦ ਹੋਏ ਰਗਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦ ਭਾਈ ਜੀਵਨ ਸਿੰਘ ਜੀ ਦੀ ਯਾਦ’ਚ ਨਗਰ ਕੀਰਤਨ ਸਜਾਏ ਬੁਢਲਾਡਾ,੦੮ ਜਨਵਰੀ (ਐਡਵੋਕੇਟ ਐਚ ਐਸ ਨਰੂਲਾ ) ਦਸੰਬਰ ਮਹੀਨੇ ਦਾ ਅਖੀਰਲਾ ਹਫਤਾ ਜਿਥੇ ਸਮੂਚੇ ਦੇਸ ਅੰਦਰ ਸਹਿਬਜਾਦਿਆਂ ਦੀ ਯਾਦ ਵਿੱਚ ਸਿੱਖ ਸੰਗਤਾਂ ਵੱਲੋ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਨ੍ਹਾਂ ਦਿਨਾਂ ਚ ਹੀ ਸਿੱਖ ਜਗਤ ਦੇ ਚਮਕੌਰ ਦੀ ਗੜ੍ਹੀ ਚ ਸ਼ਹੀਦ ਹੋਏ ਰਗਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਜੈਤਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਥਾ-ਥਾ ਤੇ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਉਪਰੰਤ ਨਗਰ ਕੀਰਤਨ ਸਜਾਏ ਜਾਂਦੇ ਹਨ ਇਸੇ ਕੜੀ ਤਹਿਤ ਸ਼ਹੀਦ ਭਾਈ ਜੀਵਨ ਸਿੰਘ ਵੈਲਫੇਅਰ ਕਮੇਟੀ ਅੱਕਾਵਾਲੀ ਵੱਲੋਂ ਵੀ ਉਨ੍ਹਾਂ ਦੀ ਯਾਦ ਚ ਪਿੰਡ ਦੀ ਧਰਮਸ਼ਾਲਾ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਤੇ ਚਲਦਿਆ ਪਿੰਡ ਵਾਸੀਆਂ ਨੇ ਕੌਮ ਦੇ ਹੋਏ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆ ਜਿਥੇ ਪਿੰਡ ਚ ਵੱਖ-ਵੱਖ ਪੜਾਵਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ, ਉਥੇ ਹੀ ਪੁਜੇ ਉੱਚ ਕੋਟੀ ਦੇ ਰਾਗੀ, ਕੀਰਤਨੀਏ ਅਤੇ ਢਾਡੀ ਜਥਿਆਂ ਵੱਲੋਂ ਯੋਧਿਆਂ ਦੀਆ ਵਾਰਾਂ ਗਾ ਕੇ ਸੰਗਤਾ ਨੂੰ ਸਿੱਖ ਇਤਿਹਾਸ ਤੋਂ ਜਾਂਣੂ ਕਰਵਾਇਆ। ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਕਮੇਟੀ ਪ੍ਰਧਾਨ ਬਲਕਾਰ ਸਿੰਘ, ਖਜ਼ਾਨਚੀ ਅਮਰੀਕ ਸਿੰਘ, ਸਲਾਹਕਾਰ ਜੱਗਾ ਸਿੰਘ, ਦਰਸ਼ਨ ਸਿੰਘ, ਰਾਮਫਲ ਸਿੰਘ, ਲਾਲ ਸਿੰਘ ਫੌਜੀ, ਬੂਟਾ ਸਿੰਘ ਅਤੇ ਰੁਲਦੂ ਸਿੰਘ ਵੀ ਮੌਜੂਦ ਸਨ।

 

 

Follow me on Twitter

Contact Us