Awaaz Qaum Di

ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨਾਲ ਸਰਕਾਰ ਧੋਖਾ ਕਰ ਰਹੀ ਹੈ : ਗੁਰਪ੍ਰੀਤ ਸਿੰਘ ਬੱਛੋਆਣਾ ਜਿਲ੍ਹਾ ਪ੍ਰਧਾਨ ਮਾਨਸਾ

ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨਾਲ ਸਰਕਾਰ ਧੋਖਾ ਕਰ ਰਹੀ ਹੈ : ਗੁਰਪ੍ਰੀਤ ਸਿੰਘ ਬੱਛੋਆਣਾ ਜਿਲ੍ਹਾ ਪ੍ਰਧਾਨ ਮਾਨਸਾ ਮਾਨਸਾ 08 ਜਨਵਰੀ (ਐਡਵੋਕੇਟ ਐਚ ਐਸ ਨਰੂਲਾ) ਅੱਜ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਇੱਕ ਹੰਗਾਮੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਹੋਈ| ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਗੁਰਪ੍ਰੀਤ ਸਿੰਘ ਬੱਛੋਆਣਾ ਨੂੰ ਜਿਲ੍ਹਾ ਮਾਨਸਾ ਦਾ ਪ੍ਰਧਾਨ ਬਣਾਇਆ ਗਿਆ| ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਗੁਰਪ੍ਰੀਤ ਸਿੰਘ ਬੱਛੋਆਣਾ ਨੇ ਨਵੇਂ ਟੈੱਟ ਪਾਸ ਅਧਿਟਾਪਕਾਂ ਨੂੰ ਕਿਹਾ ਕਿ ਸਰਕਾਰ ਟੈੱਟ ਪਾਸ ਅਧਿਆਪਕਾਂ ਨਾਲ ਧੋਖਾ ਕਰ ਰਹੀ ਹੈ| ਸਰਕਾਰ ਟੱੈਟ ਪਾਸ ਅਧਿਆਪਕਾਂ ਦੀਆਂ ਪੋਸਟਾਂ ਵਧਾਉਣ ਦੀ ਹਾਂ ਕਰਕੇ 978 ਪੋਸਟਾਂ ਦਾ ਸੁੱਧੀ ਪੱਤਰ ਜਾਰੀ ਨਹੀਂ ਕਰ ਰਹੀ| ਇਸ ਕਰਕੇ ਟੈੱਟ ਪਾਸ ਅਧਿਆਪਕਾਂ ਵਿਚ ਨਿਰਾ੍ਹਾ ਪਾਈ ਜਾ ਰਹੀ ਹੈ| ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਅਮਨਦੀਪ ਨੇ ਕਿਹਾ ਕਿ ਜੇਕਰ ਸਰਕਾਰ ਨੂੰ 978 ਪੋਸਟਾਂ ਦੇ ਵਾਧੇ ਦਾ ਇ੍ਹਤਿਹਾਰ ਜਲਦੀ ਜਾਰੀ ਨਾ ਕੀਤਾ ਤਾਂ ਸਾਰੇ ਨਵੇਂ ਪੁਰਾਣੇ ਟੈੱਟ ਪਾਸ ਅਧਿਆਪਕ ਜਲਦੀ ਕੋਈ ਗੁਪਤ ਐਕਸਨ ਉਲੀਕਣ ਲਈ ਮਜਬੂਰ ਹੋਣਗੇ| ਨਵੇਂ ਟੈੱਟ ਪਾਸ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਛੋਆਣਾ ਨੇਕਿਹਾ ਕਿ ਜੇਕਰ ਸਰਕਾਰ ਨੇ 10 ਤਾਰੀਕ ਤੋਂ ਪਹਿਲਾਂ ਸੁੱਧੀ ਪੱਤਰ ਨਾ ਜਾਰੀ ਕੀਤਾ ਤਾਂ ਉਹ 10 ਤਾਰੀਕ ਨੂੰ ਟੀਚਰ ਹੋਮ ਬਠਿੰਡਾ ਵਿਖੇ ਐਕਸਨ ਕਮੇਟੀ ਪੰਜਾਬ ਵੱਲੋਂ ਰੱਖੀ ਗਈ ਕਨਵੈਨ੍ਹਨ ਵਿੱਚ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਅਤੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਾਰੇ ਨਵੇਂ ਪੁਰਾਣੇ ਟੈੱਟ ਪਾਸ ਅਧਿਆਪਕ 10 ਤਾਰੀਕ ਨੂੰ ਟੀਚਰ ਹੋਮ ਬਠਿੰਡਾ ਪਹੁੰਚਣ ਤਾਂ ਕਿ ਪੋਸਟਾਂ ਵਧਾਈਆਂ ਜਾ ਸਕਣ| ਇਸ ਸਮੇਂ ਹੋਰਨਾ ਤੋਂ ਇਲਾਵਾ ਬੰਸੀ ਲਾਲ, ਜਸਵੰਤ ਸਰਦੂਲਗੜ੍ਹ, ਕੁਲਦੀਪ ਬੁਢਲਾਡਾ, ਰਮਨਦੀ ਕੌਰ, ਕਿਰਨਾਂ ਦੇਵੀ, ਮਨਪ੍ਰੀਤ ਕੌਰ, ਸਰਬਜੀਤ ਅੱਕਾਂਵਾਲੀ ਆਦਿ ਹਾ੦ਰ ਸਨ ਪ੍ਰਧਾਨ ਗੁਰਪ੍ਰੀਤ ਸਿੰਘ 94786^45115

 

 

Follow me on Twitter

Contact Us