Awaaz Qaum Di

ਹਾੜੀ ਦੀਆਂ ਫਸਲਾਂ ਨੂੰ ਚੂਹਿਆ ਦੀ ਮਾਰ ਤੋ ਬਚਾਉਣ ਲਈ 12 ਅਤੇ 13 ਜਨਵਰੀ ਨੂੰ ਜ਼ਿਲ੍ਹੇ ‘ਚ ਚੂਹੇ ਮਾਰ ਮੂਹਿੰਮ -: ਡਾ ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ

ਹਾੜੀ ਦੀਆਂ ਫਸਲਾਂ ਨੂੰ ਚੂਹਿਆ ਦੀ ਮਾਰ ਤੋ ਬਚਾਉਣ ਲਈ 12 ਅਤੇ 13 ਜਨਵਰੀ ਨੂੰ ਜ਼ਿਲ੍ਹੇ ‘ਚ ਚੂਹੇ ਮਾਰ ਮੂਹਿੰਮ -: ਡਾ ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ
ਬਠਿੰਡਾ, 8 ਜਨਵਰੀ ( ਐਡਵੋਕੇਟ ਐਚ ਐਸ ਨਰੂਲਾ) : ਹਾੜੀ ਦੀਆਂ ਫਸਲਾਂ ਨੂੰ ਚੂਹਿਆ ਦੀ ਮਾਰ ਤੋ ਬਚਾਉਣ ਲਈ ਮਾਨਯੋਗ ਡਾ ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ ਵੱਲੋ ਦਿੱਤੇ ਗਏ ਦਿਸ਼ਾ-ਨਿਰਦੇਸਾ ਅਨੁਸਾਰ ਮਿਤੀ 12 ਅਤੇ 13 ਜਨਵਰੀ 2016 ਨੂੰ ਦੋ ਦਿਨ ਲਗਾਤਾਰ ਜ਼ਿਲ੍ਹੇ ਵਿੱਚ ਚੂਹੇ ਮਾਰਨ ਦੀ ਮੁਹਿੰਮ ਚਲਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡਾ ਕਾਬਲ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋ ਦੱਸਿਆ ਗਿਆ ਕਿ ਇਸ ਮੁਹਿੰਮ ਦੋਰਾਨ ਕਿਸਾਨਾਂ ਨੂੰ ਜ਼ਿੰਕ ਫਾਸਫਾਇਡ 80 ਫ਼ੀਸਦੀ ਵਿਭਾਗ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਦੀ ਵੰਡ ਵਿਭਾਗ ਵੱਲੋ ਰੱਖੇ ਗਏ ਪਿੰਡ ਵਾਰ/ਬਲਾਕਵਾਰ ਕਿਸਾਨ ਮਿਤਰਾਂ ਰਾਂਹੀ ਪਿੰਡਾ ਵਿੱਚ ਹੀ ਮੋਕੇ ਤੇ ਦਿੱਤੀ ਜਾਵੇਗੀ।
ਇਸ ਸਬੰਧੀ ਸਬੰਧਤ ਬਲਾਕ ਖੇਤੀਬਾੜੀ ਅਫਸਰਾ ਨੂੰ ਲੋੜੀਂਦੀਆਂ ਹਦਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ ਕਿ ਉਹ ਚੂਹੇ ਮਾਰਨ ਦੀ ਮੁਹਿੰਮ ਨੂੰ ਸਫਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ, ਤਾਂ ਜੋ ਫਸਲਾਂ ਦੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਸੋ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਚੂਹੇ ਮਾਰਨ ਦੀ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਖੇਤੀਬਾੜੀ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਅਤੇ ਨਿਸ਼ਚਿਤ ਮਿਤੀ ਨੂੰ ਅਪਣੇ-ਅਪਣੇ ਸਬੰਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਨਾਲ ਤਾਲਮੇਲ ਕਰਕੇ ਚੂਹੇ-ਮਾਰ ਦਵਾਈ ਪ੍ਰਾਪਤ ਕਰਨ।

 

 

Follow me on Twitter

Contact Us