Awaaz Qaum Di

ਕਣਕ ਦੀ ਫਸਲ ਤੇ ਗੁਲਾਬੀ ਤਣਾ-ਛੇਖ਼ਿ ਸੁੰਡੀ ਦਾ ਹਮਲਾ ਲਗਭਗ ਖਤਮ : ਡਾ. ਕਾਬਲ ਸਿੰਘ ਸੰਧੂ, ਮੁੱਖ ਖੇਤੀਬਾੜੀ ਅਫਸਰ ਬਠਿੰ

ਕਣਕ ਦੀ ਫਸਲ ਤੇ ਗੁਲਾਬੀ ਤਣਾ-ਛੇਖ਼ਿ ਸੁੰਡੀ ਦਾ ਹਮਲਾ ਲਗਭਗ ਖਤਮ : ਡਾ. ਕਾਬਲ ਸਿੰਘ ਸੰਧੂ, ਮੁੱਖ ਖੇਤੀਬਾੜੀ ਅਫਸਰ ਬਠਿੰਡਾ ਬਠਿੰਡਾ, 8 ਜਨਵਰੀ ( ਐਡਵੋਕੇਟ ਐਚ ਐਸ ਨਰੂਲਾ ) : ਡਾ. ਕਾਬਲ ਸਿੰਘ ਸੰਧੂ, ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ ਡਾ.ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫਸਰ ਬਠਿੰਡਾ ਦੀ ਅਗਵਾਈ ਹੇਠ ਗਠਿਤ ਕੀਤੀ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਂਝੀ ਸਰਵੇਲੈਂਸ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-2 ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਕਰਨ ਉਪਰੰਤ ਪਤਾ ਲੱਗਾ ਕਿ ਜ਼ਿਲ੍ਹੇ ਦੇ ਖੇਤਾਂ ਵਿੱਚ ਕਣਕ ਦੀ ਫਸਲ ਤੇ ਗੁਲਾਬੀ ਤਣਾ-ਛੇਦਕ ਸੁੰਡੀ ਦਾ ਹਮਲਾ ਲਗਭਗ ਖਤਮ ਹੋ ਗਿਆ ਹੈ ਅਤੇ ਕੁਝ ਖੇਤਾਂ ਵਿੱਚ ਵੇਖਿਆ ਗਿਆ ਕਿ ਕਣਕ ਦੇ ਪੱਤੇ ਜ਼ਿਆਦਾ ਭਰਵਾਂ ਪਾਣੀ ਦੇਣ ਕਾਰਨ ਪੀਲੇ ਹੋ ਰਹੇ ਹਨ ਅਤੇ ਕੁਝ ਖੇਤਾਂ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਪਾਈਆਂ ਗਈਆਂ। ਜ਼ਿੰਕ ਦੀ ਘਾਟ ਵਾਲੇ ਖੇਤਾਂ ਵਿੱਚ 25 ਕਿਲੋਗਰਾਮ ਜਿੰਕ ਸਲਫੇਟ 21 ਪ੍ਰਤੀਸ਼ਤ ਦੀ ਸਿਫਾਰਸ਼ ਕੀਤੀ ਗਈ। ਖੇਤਾਂ ਦੇ ਸਰਵੇਖਣ ਦੌਰਾਨ ਪੀਲੀ-ਕੁੰਗੀ ਦੀਆਂ ਨਿਸ਼ਾਨੀਆਂ ਕਣਕ ਦੀ ਫਸਲ ਤੇ ਕਿਤੇ ਵੀ ਨਹੀਂ ਮਿਲੀਆਂ। ਇਨ੍ਹਾਂ ਦਿਨਾਂ ਵਿੱਚ ਤਾਪਮਾਨ ਜ਼ਿਆਦਾ ਰਹਿਣ ਕਾਰਨ ਜਿੱਥੇ ਪੀਲੀ-ਕੁੰਗੀ ਦੇ ਹਮਲੇ ਦੀ ਸੰਭਾਵਨਾ ਘਟ ਗਈ ਹੈ, ਉਥੇ ਕਣਕ ਦੀਆਂ ਸ਼ਾਖਾਵਾਂ ਘੱਟ ਰਹਿਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ।
ਸਰਵੇ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਿਸਾਨ ਯੂਰੀਆ ਖਾਦ, ਕਣਕ ਦੀ ਫਸਲ ਨੂੰ ਪਾਣੀ ਲਗਾਉਣ ਤੋਂ ਬਾਅਦ ਵਿੱਚ ਪਾਈ ਜਾਵੇ। ਜਿਥੇ ਜ਼ਮੀਨ ਰੇਤਲੀ ਹੈ, ਉਥੇ ਯੂਰੀਆ ਖਾਦ ਪਾਣੀ ਤੋਂ ਬਾਅਦ ਹੀ ਵਰਤੀ ਜਾਵੇ।

 

 

Follow me on Twitter

Contact Us