Awaaz Qaum Di

ਅੱਗੇ ਡਰੱਗ ਤੇ ਪਿੱਛੇ ਆਉਂਦੇ ਨੇ ਅੱਤਵਾਦੀ

ਅੱਗੇ ਅੱਗੇ ਡਰੱਗਜ਼ ਆਉਂਦੇ ਹਨ ਤੇ ਪਿੱਛੇ ਪਿੱਛੇ ਅੱਤਵਾਦੀ। ਹਰਿਆਣਾ ਸਰਕਾਰ ‘ਚ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਪਠਾਨਕੋਟ ਏਅਰ ਬੇਸ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉਜਾਗਰ ਹੋ ਰਹੀਆਂ ਸੁਰੱਖਿਆ ਪ੍ਰਬੰਧਾਂ ਦੀਆਂ ਖਾਮੀਆਂ ਨੂੰ ਲੈ ਕੇ ਇਹ ਸਖ਼ਤ ਟਿੱਪਣੀ ਕੀਤੀ ਹੈ।
ਉਨ੍ਹਾਂ ਨੇ ਟਵੀਟ ‘ਚ ਲਿਖਿਆ ਹੈ ਕਿ ਅੱਤਵਾਦੀਆਂ ਨੂੰ ਰੋਕਣ ਲਈ ਨਸ਼ਿਆਂ ਦੇ ਕਾਰੋਬਾਰ ਨੂੰ ਸਖ਼ਤੀ ਨਾਲ ਰੋਕਣਾ ਬਹੁਤ ਜ਼ਰੂਰੀ ਹੈ।
ਦਰ ਅਸਲ ਪਠਾਨਕੋਟ ਹਮਲੇ ਨੂੰ ਲੈ ਕੇ ਕਿਸੇ ਸਥਾਨਕ ਲੀਡਰ ਦੇ ਤਸਕਰਾਂ ਨਾਲ ਜੁੜਨ ਦੀ ਗੱਲ ਦੀ ਚਰਚਾ ਵੀ ਸਾਹਮਣੇ ਆ ਰਹੀ ਹੈ। ਮੰਨਿਆ ਜਾ ਰਿਹੈ ਕਿ ਤਸਕਰਾਂ ਨੇ ਹੀ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾਈ ਸੀ। ਦੱਸਣਯੋਗ ਹੈ ਕਿ ਅਨਿਲ ਵਿਜ ਪਹਿਲਾਂ ਵੀ ਕਾਫੀ ਤਿੱਖੇ ਬਿਆਨ ਦਿੰਦੇ ਰਹੇ ਹਨ ਤੇ ਹੁਣ ਇਹ ਬਿਆਨ ਦੇ ਕੇ ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

 

 

Follow me on Twitter

Contact Us