Awaaz Qaum Di

ਪਠਾਨਕੋਟ ‘ਚ ਸਰਚ ਅਪਰੇਸ਼ਨ ਜਾਰੀ

ਲੁਧਿਆਣਾ ਦੇ ਜਮਾਲਪੁਰ ‘ਚ ਹੋਏ ਫਰਜ਼ੀ ਐਨਕਾਉਂਟਰ ਮਾਮਲੇ ‘ਚ ਅੱਜ ਪੀੜਤ ਪੱਖ ਦੇ ਗਵਾਹ ‘ਤੇ 40 ਦੇ ਕਰੀਬ ਹਥਿਆਰਬੰਦ ਲੋਕਾਂ ਨੇ ਅਦਾਲਤ ‘ਚ ਹਮਲਾ ਕਰ ਦਿੱਤਾ । ਇਸ ਮੌਕੇ ਵਕੀਲਾਂ ਨੇ ਗਵਾਹ ਨੂੰ ਬਚਾਇਆ। ਹਮਲੇ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਪਿਤਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ ਹਨ।
ਮ੍ਰਿਤਕਾਂ ਦੇ ਪਿਤਾ ਸਤਪਾਲ ਸਿੰਘ ਨੇ ਕਿਹਾ ਹੈ ਕਿ ਉਸ ਦੇ ਦੋਵੇਂ ਪੁੱਤਾਂ ਦਾ ਫਰਜ਼ੀ ਐਨਕਾਉਂਟਰ ਕਰਵਾ ਨੇ ਹੱਤਿਆ ਕਰਵਾ ਦਿੱਤੀ ਗਈ ਸੀ ਜਿਸ ਦੀ ਗਵਾਹੀ ਦੇਣ ਅੱਜ ਬਲਜੀਤ ਸਿੰਘ ਆਏ ਸਨ। ਉਨ੍ਹਾਂ ਕਿਹਾ ਕਿ ਬਲਜੀਤ ਗਵਾਹੀ ਨਾ ਦੇ ਸਕੇ, ਇਸੇ ਲਈ ਇਹ ਹਮਲਾ ਕਰਵਾਇਆ ਗਿਆ ਹੈ।
ਇਸ ਕੇਸ ਦੇ ਵਕੀਲ ਪੰਕਜ ਸੂਰੀ ਨੇ ਕਿਹਾ ਕਿ ਬਲਜੀਤ ਗਵਾਹੀ ਦੇਣ ਆਇਆ ਸੀ ਤੇ ਉਸ ‘ਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਕੀਲਾਂ ਨੇ ਉਸ ਨੂੰ ਬਚਾਅ ਕੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤੇ ਗਵਾਹੀ ਕਰਵਾਈ। ਬਲਜੀਤ ਨੇ ਕਿਹਾ ਹੈ ਕਿ ਹਥਿਆਰਬੰਦ ਲੋਕਾਂ ਵੱਲੋਂ ਉਸ ‘ਤੇ ਜਾਣਬੁੱਝ ਕੇ ਹਮਲਾ ਕੀਤਾ ਹੈ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ।
ਦੱਸਣਯੋਗ ਹੈ ਕਿ 27 ਦਸੰਬਰ 2014 ਨੂੰ ਮਾਛੀਵਾੜਾ ਪੁਲਿਸ ਨੇ ਜਮਾਲਪੁਰ ਦੀ ਕੋਠੀ ‘ਚ ਲੁਕੇ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਕੇਸ ‘ਚ ਸਿਮਰਨ ਕੌਰ ਨੇ ਸਾਬਕਾ ਸਰਪੰਚ ਗੁਰਮੀਤ ਸਿੰਘ,ਹੈਡ ਕਾਂਸਟੇਬਲ ਯਾਦਵਿੰਦਰ ਸਿੰਘ, ਹੋਮਗਾਰਡ ਜਵਾਨ ਅਜੀਤ ਸਿੰਘ ਤੇ ਬਲਜੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ ਜਿਸ ਤੋਂ ਬਾਅਦ ਇਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ।

 

 

Follow me on Twitter

Contact Us