Awaaz Qaum Di

ਰਾਵਲਪਿੰਡੀ ਦੇ ਮਰਕਜ਼ ‘ਚ ਰਚੀ ਗਈ ਅੱਤਵਾਦੀ ਸਾਜਿਸ਼

ਪਠਾਨਕੋਟ ਅੱਤਵਾਦੀ ਹਮਲੇ ਦੀ ਪਾਕਿਸਤਾਨ ਦੇ ਰਾਵਲਪਿੰਡੀ ਦੇ ਮਰਕਜ਼ ‘ਚ ਸਾਜਿਸ਼ ਰਚੀ ਗਈ ਹੈ। ਭਾਰਤ ਦੇ ਰਾਸ਼ਟਰੀ ਸਲਾਹਕਾਰ ਅਜੀਤ ਡੋਵਾਲ ਨੇ ਪਾਕਿਸਤਾਨ ਦੇ ਰਾਸ਼ਟਰੀ ਸਲਾਹਕਾਰ ਨਸੀਰ ਜੰਜੂਆਂ ਨੇ ਨਾਲ ਫੋਨ ਨੇ ਗੱਲ ਕਰਕੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਮੁਤਾਬਕ ਡੋਵਾਲ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਸਬੰਧੀ ਸਾਰੇ ਸਬੂਤ ਦੇ ਦਿੱਤੇ ਗਏ ਹਨ ਇਸ ਕਰਕੇ ਇਸ ਮਾਮਲੇ ‘ਚ ਜਲਦੀ ਕਾਰਵਾਈ ਕਰਨੀ ਬਣਦੀ ਹੈ। ਪਾਕਿਸਤਾਨ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਅੱਤਵਾਦੀਆਂ ‘ਤੇ ਨੱਥ ਪਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ।
ਸੂਤਰਾਂ ਮੁਤਾਬਕ ਐਨਆਈਨੇ ਨੇ ਕੇਂਦਰ ਭੇਜੀ ਰਿਪੋਰਟ ‘ਚ ਲਿਖਿਆ ਹੈ ਕਿ ਅੱਤਵਾਦੀ ਦੋ ਗਰੁੱਪਾਂ ‘ਚ ਪਠਾਨਕੋਟ ਏਅਰ ਬੇਸ ਅੰਦਰ ਦਾਖ਼ਲ ਹੋਏ ਸਨ। ਅੱਤਵਾਦੀਆਂ ਦੇ ਦੋਵਾਂ ਗਰੁੱਪਾਂ ਨੂੰ ਪਤਾ ਸੀ ਕਿ ਏਅਰ ਬੇਸ ‘ਚ ਕਿੱਥੇ ਮਿਲਣਾ ਹੈ। ਐਨ.ਆਈ.ਏ. ਨੇ ਆਪਣੀ ਰਿਪੋਰਟ ‘ਚ ਏਅਰ ਬੇਸ ਦੀ ਰੇਕੀ ਕਰਨ ਦਾ ਸ਼ੱਕ ਪ੍ਰਗਟਾਇਆ ਹੈ ਤੇ ਏਅਰ ਬੇਸ ਦੇ ਅੰਦਰ ਰੇਕੀ ਕਰਨ ‘ਚ ਮਦਦ ਮਿਲਣ ਦੇ ਮੱਦੇਨਜ਼ਰ ਜਾਂਚ ਨੂੰ ਅੱਗੇ ਵਧਾਇਆ ਹੈ। ਇਸ ਗੱਲ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਏਅਰ ਬੇਸ ਦੇ ਅੰਦਰੋਂ ਮਦਦ ਮਿਲੀ ਹੋ ਸਕਦੀ ਹੈ।

 

 

Follow me on Twitter

Contact Us