Awaaz Qaum Di

ਮਾਘੀ ਮੇਲਾ ਕਾਨਫਰੰਸ ਲਈ ਕਾਂਗਰਸ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ

ਮਾਘੀ ਮੇਲਾ ਕਾਨਫਰੰਸ ਲਈ ਕਾਂਗਰਸ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ
ਨਥਾਣਾ,8 ਜਨਵਰੀ(ਗੁਰਜੀਵਨ ਸਿੱਧੂ)-ਮਾਘੀ ਮੇਲਾ ਕਾਨਫਰੰਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਇੱਕ ਮੀਟਿੰਗ ਬਲਵਿੰਦਰ ਸਿੰਘ ਐਮ.ਸੀ. ਦੇ ਘਰ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਧਰਮ ਪਤਨੀ ਮਨਜੀਤ ਕੌਰ ਭੱਟੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੀਬੀ ਭੱਟੀ ਨੇ ਵਿਧਾਇਕ ਦੀ ਸਿਹਤ ਕੁਝ ਠੀਕ ਨਾ ਹੋਣ ਬਾਰੇ ਵਰਕਰਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਘੀ ਮੇਲੇ ਮੌਕੇ ਪਾਰਟੀ ਰਿਕਾਰਡ ਤੋੜ ਇੱਕਠ ਵਾਲੀ ਕਾਨਫਰੰਸ ਕਰ ਰਹੀ ਹੈ। ਜੋ ਮੌਜ਼ੂਦਾ ਅਕਾਲੀ ਭਾਜਪਾ ਪੰਜਾਬ ਸਰਕਾਰ ਦਾ ਬਿਸਤਰਾ ਗੋਲ ਕਰਨ ਵਿੱਚ ਵੱਡਾ ਰੋਲ ਅਦਾ ਕਰੇਗੀ। ਬੀਬੀ ਭੱਟੀ ਨੇ ਦੱਸਿਆ ਕਿ ਹਲਕੇ ਵਿੱਚੋਂ ਹਜਾਰਾਂ ਪਾਰਟੀ ਵਰਕਰ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਜਾਣਗੇ, ਜਿਨ•ਾਂ ਦੇ ਜਾਣ ਲਈ ਬੱਸਾਂ ਆਦਿ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ ਅਤੇ ਵਰਕਰਾਂ ਦੀ ਸਹੂਲਤ ਲਈ ਕੋਠੇ ਚੇਤ ਸਿੰਘ ਵਾਲਾ ਵਿਖੇ ਲੰਗਰ ਤੇ ਚਾਹ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਬੀਬੀ ਭੱਟੀ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾ ਪਿੰਡ ਗੋਬਿਦਪੁਰਾ,ਢੇਲਵਾਂ,ਗੰਗਾ,ਗਿੱਦੜ,ਨਾਥਪੁਰਾ,ਕਲਿਆਣ,ਬੱਜੋਆਣਾ,ਭੈਣੀ ,ਮਾੜੀ,ਬੁਰਜ ਡੱਲਾ,ਪੂਹਲੀ,ਪੂਹਲਾ,ਸੇਮਾ,ਭੁੱਚੋ ਕਲਾਂ ਆਦਿ ਪਿੰਡਾਂ ਵਿੱਚ ਹੋਈਆਂ ਪਾਰਟੀ ਮੀਟਿੰਗਾਂ ਦੌਰਾਨ ਪਤਾ ਲੱਗਿਆ ਹੈ ਕਿ ਲੋਕਾਂ ਵਿੱਚ ਕਾਨਫਰੰਸ ਵਿੱਚ ਸ਼ਮਿਲ ਹੋਣ ਲਈ ਭਾਰੀ ਉਤਸ਼ਾਹ ਹੈ ਪਾਇਆ ਜਾ ਰਿਹਾ ਹੈ। ਲੋਕਾਂ ਦੇ ਅਜਿਹੇ ਉਤਸ਼ਾਹ ਤੋਂ ਪਤਾ ਲੱਗਦਾ ਹੈ ਕਿ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਮੀਟਿੰਗ ਦੌਰਾਨ ਜਾਟ ਮਹਾਂ ਸਭਾ ਦੇ ਜਿਲ•ਾ ਮੀਤ ਪ੍ਰਧਾਨ ਜੋਗਿੰਦਰ ਸਿੰਘ,ਦਰਸਨ ਸਿੰਘ ਸਾਬਕਾ ਸਰਪੰਚ,ਹਰਮਿੰਦਰ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਲੱਖਾ ਸਾਬਕਾ ਜਿਲ•ਾ ਯੂਥ ਕਾਂਗਰਸ ਪ੍ਰਧਾਨ,ਹਰਬੰਸ ਸਿੰਘ ਮਾਂਗਟ,ਕੌਰ ਸਿੰਘ,ਦਵਿੰਦਰ ਸਿੰਘ ਅਕਾਲੀ ਤੋਂ ਇਲਾਵਾ ਕਾਂਗਰਸ ਵਰਕਰ ਹਾਜਰ ਸਨ
8ਬੀਟੀਆਈ23
ਬੀਬੀ ਭੱਟੀ ਕਾਂਗਰਸ ਵਰਕਰਾਂ ਨਾਲ

 

 

Follow me on Twitter

Contact Us