Awaaz Qaum Di

ਪਠਾਨਕੋਟ ਹਮਲਾ:NIA ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ

ਪਠਾਨਕੋਟ ਏਅਰ ਬੇਸ ‘ਚ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ‘ਚ ਜੁਟੀ ਐਨ.ਆਈ.ਏ. ਨੇ ਅੱਜ ਆਪਣੀ ਰਿਪੋਰਟ ਗ੍ਰਹਿ ਮੰਤਰਾਲਾ ਨੂੰ ਸੌਂਪ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਐਨ.ਆਈ.ਏ. ਨੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ।
ਸੂਤਰਾਂ ਮੁਤਾਬਕ ਰਿਪੋਰਟ ‘ਚ ਲਿਖਿਆ ਹੈ ਕਿ ਅੱਤਵਾਦੀ ਦੋ ਗਰੁੱਪਾਂ ‘ਚ ਪਠਾਨਕੋਟ ਏਅਰ ਬੇਸ ਅੰਦਰ ਦਾਖ਼ਲ ਹੋਏ ਸਨ। ਅੱਤਵਾਦੀਆਂ ਦੇ ਦੋਵਾਂ ਗਰੁੱਪਾਂ ਨੂੰ ਪਤਾ ਸੀ ਕਿ ਏਅਰ ਬੇਸ ‘ਚ ਕਿੱਥੇ ਮਿਲਣਾ ਹੈ। ਐਨ.ਆਈ.ਏ. ਨੇ ਆਪਣੀ ਰਿਪੋਰਟ ‘ਚ ਏਅਰ ਬੇਸ ਦੀ ਰੇਕੀ ਕਰਨ ਦਾ ਸ਼ੱਕ ਪ੍ਰਗਟਾਇਆ ਹੈ ਤੇ ਏਅਰ ਬੇਸ ਦੇ ਅੰਦਰ ਰੇਕੀ ਕਰਨ ‘ਚ ਮਦਦ ਮਿਲਣ ਦੇ ਮੱਦੇਨਜ਼ਰ ਜਾਂਚ ਨੂੰ ਅੱਗੇ ਵਧਾਇਆ ਹੈ।
ਇਸ ਗੱਲ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਏਅਰ ਬੇਸ ਦੇ ਅੰਦਰੋਂ ਮਦਦ ਮਿਲੀ ਹੋ ਸਕਦੀ ਹੈ। ਅਜਿਹੇ ‘ਚ ਸਵਾਲ ਉਠ ਰਿਹਾ ਹੈ ਕਿ ਪਠਾਨਕੋਟ ਏਅਰ ਬੇਸ ‘ਚ ਅੱਤਵਾਦੀਆਂ ਦਾ ਮਦਦਗਾਰ ਕੌਣ ਹੋ ਸਕਦਾ ਹੈ।

 

 

Follow me on Twitter

Contact Us