Awaaz Qaum Di

ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਹਨ ਤਿਆਰ : ਆਪ ਪਾਰਟੀ ਸਰਕਲ ਜੰਗੀਆਣਾ

ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਹਨ ਤਿਆਰ : ਆਪ ਪਾਰਟੀ ਸਰਕਲ ਜੰਗੀਆਣਾ
ਭਦੌੜ 08 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਆਮ ਆਦਮੀ ਪਾਰਟੀ ਵੱਲੋਂ ਮਾਘੀ ਮੇਲੇ ਮੌਕੇ ਮੁਕਤਸਰ ਵਿਖੇ ਕੀਤੀ ਜਾ ਰਹੀ ਵਿਸਾਲ ਰੈਲੀ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਜਾ ਰਹੀ ਹੈ, ਜਿਸ ਕਰਕੇ ਪੰਜਾਬ ਵਿੱਚ ਆਪ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਿੱਚ ਰੈਲੀ ਸੰਬੰਧੀ ਭਾਰੀ ਉਤਸ਼ਾਹ ਅਤੇ ਜੋਸ਼ ਪਾਇਆ ਜਾ ਰਿਹਾ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਸਰਕਲ ਜੰਗੀਆਣਾ ਦੇ ਇੰਚਾਰਜ ਰੇਸ਼ਮ ਸਿੰਘ, ਯੂਥ ਵਿੰਗ ਸਰਕਲ ਇੰਚਾਰਜ ਸੁਖਦੀਪ ਸਿੰਘ ਮੱਝੂਕੇ, ਯੂਥ ਆਗੂ ਗੁਰਪ੍ਰੀਤ ਸਿੰਘ ਢਿੱਲੋਂ, ਜਗਰਾਜ ਸਿੰਘ ਸੋਹੀ, ਗੁਰਵਿੰਦਰ ਸਿੰਘ ਗੱਗਾ ਜੰਗੀਆਣਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖੇ। ਉਨ੍ਹਾਂ ਕਿਹਾ ਕਿ ਆਪ ਪਾਰਟੀ ਸਿਆਸਤ ਕਰਨ ਨਹੀਂ, ਬਲਕਿ ਦੇਸ਼ ਦੇ ਭ੍ਰਿਸ਼ਟਾਚਾਰ ਰੂਪੀ ਸਿਸਟਮ ਨੂੰ ਬਦਲਣ ਲਈ ਹੋਂਦ ਵਿੱਚ ਆਈ ਹੈ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸ਼ੁਰੂ ਹੋਈ ਇਹ ਮੁਹਿੰਮ ਵਿੱਚ ਪੰਜਾਬ ਦੇ ਲੋਕਾਂ ਨੇ ਜਿੱਥੇ ਲੋਕ ਸਭਾਂ ਚੋਣਾ ਵਿੱਚ ਚਾਰ ਸੀਟਾਂ ਵਿੱਚ ਜਿਤਾ ਕੇ ਪੰਜਾਬ ਵਿਚਲੇ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਰੂਪੀ ਸਿਸਟਮ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ 2017 ਚੋਣਾਂ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਵੱਲੋਂ ਫ਼ੈਲਾਏ ਭ੍ਰਿਸ਼ਟਾਚਾਰੀ ਸਿਸਟਮ ਨੂੰ ਜੜੋਂ ਖਤਮ ਕਰਨ ਲਈ ਤਿਆਰ ਬੈਠੇ ਹਨ, ਜਿਸਦਾ ਬਿਗਲ ਮਾਘੀ ਮੇਲੇ ਮੁਕਤਸਰ ਵਿਖੇ ਰੈਲੀ ਤੋਂ ਸ੍ਰੀ ਅਰਵਿੰਦ ਕੇਜਰੀਵਾਲ ਵਜਾ ਕੇ ਜਾਣਗੇ, ਜਿਨ੍ਹਾਂ ਦਾ ਸਾਥ ਦੇਣ ਲਈ ਪੰਜਾਬ ਦੇ ਸਮੂਹ ਆਗੂ ਤੇ ਵਰਕਰ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਲ ਜੰਗੀਆਣਾ ਤੋਂ ਵੀ ਆਪ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਮਾਘੀ ਮੇਲੇ ਦੀ ਰੈਲੀ ਵਿੱਚ ਸਮੂਲੀਅਤ ਕਰਨਗੇ।
ਫ਼ੋਟੋ ਵਿਕਰਾਂਤ ਬਾਂਸਲ, ਆਪ ਸਰਕਲ ਜੰਗੀਆਣਾ ਦੇ ਆਗੂ।

 

 

Follow me on Twitter

Contact Us