Awaaz Qaum Di

ਸਬੂਤ ਸੌਪੇਂ,ਹੁਣ ਪਾਕਿਸਤਾਨ ਕਰੇ ਕਾਰਵਾਈ

ਹੁਣ ਪਾਕਿਸਤਾਨ ਨੂੰ ਪਹਿਲ ਕਰਨੀ ਚਾਹੀਦੀ ਹੈ। ਪਠਾਨਕੋਟ ਹਮਲੇ ‘ਤੇ ਭਾਰਤ ਵੱਲੋਂ ਗੁਆਂਢੀ ਮੁਲਕ ਨੂੰ ਸਬੂਤ ਦਿੱਤੇ ਗਏ ਹਨ। ਭਾਰਤ ਦੇ ਸਬੂਤਾਂ ਦੇ ਆਧਾਰ ‘ਤੇ ਹੁਣ ਪਾਕਿਸਤਾਨ ਕਾਰਵਾਈ ਕਰੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਹ ਗੱਲ ਕਹੀ ਹੈ।
ਪਠਾਨਕੋਟ ਏਅਰ ਬੇਸ ਹਮਲੇ ਤੋਂ ਬਾਅਦ ਭਾਰਤ ਨੇ ਅੱਜ ਆਪਣਾ ਰੁਖ ਸਾਫ਼ ਕਰਦੇ ਹੋਏ ਕਿਹਾ ਹੈ ਕਿ ਉਹ ਗੁਆਂਢੀ ਦੇਸ਼ ਨਾਲ ਅਮਨ ਚਾਹੁੰਦੇ ਹਨ ਤੇ ਇਸ ਮਾਮਲੇ ‘ਤੇ ਉਨ੍ਹਾਂ ਦੀ ਨੀਤੀ ਬਿਲਕੁਲ ਸਾਫ਼ ਹੈ।
ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਫਿਰ ਸਰਹੱਦ ਪਾਰ ਤੋਂ ਅੱਤਵਾਦ ਦਾ ਸਵਾਲ ਹੈ। ਇਸ ਕਰਕੇ ਪਾਕਿਸਤਾਨ ਨੂੰ ਇਸ ਮਾਮਲੇ ‘ਚ ਕਦਮ ਚੁੱਕਣੇ ਚਾਹੀਦੇ ਹਨ।

 

 

Follow me on Twitter

Contact Us