Awaaz Qaum Di

ਪਿੰਡ ਜੋਧਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ

ਪਿੰਡ ਜੋਧਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ
ਭਦੌੜ 08 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਪਿੰਡ ਜੋਧਪੁਰ ਦੇ ਗੁਰਦੁਆਰਾ ਬਾਬਾ ਹਿੰਮਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬਾਬਾ ਭਾਈ ਮੂਲ ਚੰਦ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਭਾਈ ਗੁਰਚੇਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਹਰਦੀਪ ਸਿੰਘ, ਭਾਈ ਗੁਰਅੰਮ੍ਰਿਤ ਸਿੰਘ, ਰਾਮ ਸਿੰਘ ਲਾਲੀ ਆਦਿ ਵੱਲੋਂ ਵੱਡੀ ਗਿਣਤੀ ਵਿੱਚ ਪਿੰਡ ਦੇ ਸਿੱਖ ਨੌਜਵਾਨਾਂ ਨੂੰ ਦਸਤਾਰ ਬੰਨਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਮੇਂ ਪ੍ਰਧਾਨ ਦਰਸ਼ਨ ਸਿੰਘ, ਪ੍ਰਧਾਨ ਜਗੇਦਵ ਸਿੰਘ ਨੇ ਕਿਹਾ ਕਿ ਨੌਜਵਾਨਾਂ ਦਾ ਬਹੁਤ ਸ਼ਾਲਾਘਯੋਗ ਉਦਮ ਹੈ। ਉਨ੍ਹਾਂ ਕਿਹਾ ਕਿ ਲੱਚਰ ਸੱਭਿਆਚਾਰ ਕਾਰਨ ਮੌਜੂਦੇ ਸਮੇਂ ਵਿੱਚ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਸ ਕਾਰਨ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਕੇਸ ਅਤੇ ਦਸਤਾਰਾਂ ਅਲੋਪ ਹੁੰਦੇ ਜਾ ਰਹੇ ਹਨ। ਅਜਿਹੇ ਦਸਤਾਰ ਸਿਖਲਾਈ ਕੈਂਪਾਂ ਨਾਲ ਜਿੱਥੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਣਗੇ, ਉਥੇ ਦਸਤਾਰਾਂ ਦੇ ਨਾਲ ਨਾਲ ਪੂਰਨ ਰੂਪ ਵਿੱਚ ਸਿੱਖੀ ਸਰੂਪ ਅਪਨਾਉਣਗੇ। ਇਸ ਕੈਂਪ ਵਿੱਚ ਛੋਟੇ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਵਿਅਕਤੀ ਵੀ ਦਸਤਾਰ ਸਿੱਖਣ ਦੀ ਸਿਖਲਾਈ ਲੈ ਰਹੇ ਹਨ।
ਫ਼ੋਟੋ ਵਿਕਰਾਂਤ ਬਾਂਸਲ 1, ਦਸਤਾਰ ਸਿਖਲਾਈ ਕੈਂਪ ਦੀ ਤਸਵੀਰ।

 

 

Follow me on Twitter

Contact Us