Awaaz Qaum Di

‘ਸਰਬੱਤ ਖਾਲਸਾ’ ਦੀ ਪਰੰਪਰਾ ਮੁੜ ਹੋਵੇ ਬਹਾਲ

ਸਿੱਖ ਕੌਮ ਨੂੰ ਪੰਥ ਦੇ ਵਡੇਰੇ ਹਿੱਤਾਂ ਖਾਤਰ ‘ਸਰਬੱਤ ਖਾਲਸਾ’ ਦੀ ਪਰੰਪਰਾ ਮੁੜ ਬਹਾਲ ਕਰਨੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਨੇ ਇਹ ਗੱਲ ਕਹੀ ਹੈ। ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ, ਭਾਈ ਸਤਿਨਾਮ ਸਿੰਘ, ਭਾਈ ਮੇਜਰ ਸਿੰਘ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਮੌਜੂਦਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਸਾਹਿਬਾਨ ਨੂੰ ਰਾਜਨੀਤਿਕ ਪ੍ਰਭਾਵ ‘ਚੋਂ ਕੱਢਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲੈਣ ਦੀ ਜੁਗਤ ਬਾਰੇ ਸਰਬੱਤ ਖਾਲਸਾ ਸੰਸਥਾ ਦੀ ਮੁੜ ਸੁਰਜੀਤੀ ਦਾ ਸੱਦਾ ਦਿੱਤਾ, ਪਰ ਇਸ ਸੰਸਥਾ ਦੀ ਬਣਤਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਤੇ ਸਿੱਖਾਂ ਦੀ ਨੁਮਾਇੰਦਗੀ ਤਹਿਤ ਹੋਣੀ ਲਾਜ਼ਮੀ ਦੱਸੀ।
ਪੰਜ ਪਿਆਰਿਆਂ ਨੇ ਕਿਹਾ ਕਿ ਉਹ ਸਮੁੱਚੀ ਸਿੱਖ ਕੌਮ ਦੇ ਸੇਵਾਦਾਰ ਹਨ ਤੇ ਕਿਸੇ ਖਾਸ ਸੰਪਰਦਾ, ਸੰਸਥਾ, ਜਥੇ ਜਾਂ ਰਾਜਸੀ ਧਿਰ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਸਿੱਖ ਰਹਿਤ ਮਰਿਆਦਾ ਅਧੀਨ ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਤਿ ਸੰਚਾਰ ਜਾਰੀ ਰੱਖਿਆ ਜਾਵੇਗਾ।

 

 

Follow me on Twitter

Contact Us