Awaaz Qaum Di

ਜਗਤਾਰ ਹਵਾਰੇ ਦੀ ਕਮਾਨ ਹੇਠ ਚੱਲਣਗੀਆਂ ਪੰਥਕ ਜਥੇਬੰਦੀਆਂ

ਪੰਜਾਬ ਦੀਆਂ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਣਨੀਤੀ ਤਹਿਤ ਬਾਦਲ ਸਰਕਾਰ ਖ਼ਿਲਾਫ ਸੰਘਰਸ਼ ਵਿੱਢਣਗੀਆਂ। ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਵੱਲੋਂ 10 ਜਨਵਰੀ ਨੂੰ ਹਵਾਰਾ ਦੇ ਸਨਮਾਨ ਲਈ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਕੱਢੇ ਜਾ ਰਹੇ ‘ਸਨਮਾਨ ਮਾਰਚ’ ਮੌਕੇ ਇਸ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਗਤਾਰ ਹਵਾਰਾ ਦੇ ਨਿਰਦੇਸ਼ਾਂ ਅਨੁਸਾਰ ਅਗਲੇ ਸੰਘਰਸ਼ ਦਾ ਐਲਾਨ ਮਾਘੀ ਮੇਲੇ ‘ਤੇ ਕੀਤਾ ਜਾਵੇਗਾ। ਪੰਥਕ ਧਿਰਾਂ ਵੱਲੋਂ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਕੀਤੀ ਜਾ ਰਹੀ ਕਾਨਫ਼ਰੰਸ ਦੌਰਾਨ ਹਵਾਰਾ ਦੇ ਸਲਾਹ-ਮਸ਼ਵਰੇ ਤਹਿਤ ਵੱਡੇ ਐਲਾਨ ਕਰਨ ਦੇ ਸੰਕੇਤ ਮਿਲੇ ਹਨ।
ਸਰਬੱਤ ਖਾਲਸਾ ਨਾਲ ਜੁੜੀਆਂ ਧਿਰਾਂ ਦੇ ਇਸ ਪੈਂਤੜੇ ਨਾਲ ਅਗਲੇ ਦਿਨੀਂ ਪੰਜਾਬ ਦੇ ਧਾਰਮਿਕ ਅਤੇ ਸਿਆਸੀ ਖੇਤਰ ਵਿੱਚ ਨਵੇਂ ਸਮੀਕਰਨ ਬਣਨ ਦੇ ਆਸਾਰ ਬਣ ਗਏ ਹਨ। ਦੱਸਣਯੋਗ ਹੈ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੀ ਸਿਆਸਤ ਵਿੱਚ ਇੱਕ ਤੀਜੀ ਧਿਰ ਵਜੋਂ ਉਭਰਨ ਕਾਰਨ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਪਿਆ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੀ ਕਮਾਂਡ ਮੁੜ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਕਾਰਨ ਉਹ ਵੀ ਇੱਕ ਗਿਣੀ-ਮਿਥੀ ਰਣਨੀਤੀ ਤਹਿਤ ਪੰਥਕ ਪਲੈਟਫਾਰਮ ਉਪਰ ਪਾਰਟੀ ਦੇ ਪੈਰ ਜਮਾਉਣ ਲਈ ਯਤਨਸ਼ੀਲ ਹਨ।

 

 

Follow me on Twitter

Contact Us