Awaaz Qaum Di

ਸਿੱਕਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਗੇ ਇਹ ਘਰੇਲੂ ਨੁਸਖੇ, ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਕਰੋ

ਸਰਦੀਆਂ ਦੇ ਮੌਸਮ ‘ਚ ਸਿੱਕਰੀ ਦੀ ਸਮੱਸਿਆ ਆਮ ਗੱਲ ਹੈ। ਅੱਜ ਹਰ ਕੋਈ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਜ਼ਿਆਦਾਤਰ ਲੋਕ ਵਾਲਾਂ ‘ਚ ਹੋਣ ਵਾਲੀ ਸਿਕਰੀ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਸ਼ੈਪੂ ਅਤੇ ਤੇਲ ਦੀ ਵਰਤੋਂ ਕਰਦੇ ਹਨ। ਪਰ ਜੇਕਰ ਤੁਹਾਨੂੰ ਵਾਲਾਂ ਤੋਂ ਸਿਕਰੀ ਹਟਾਉਣੀ ਹੋਵੇ ਤਾਂ ਅਸੀਂ ਕੁਝ ਕੇ ਘਰੇਲੂ ਨੁਸਖਿਆਂ ਨਾਲ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ । ਸਿੱਕਰੀ ਇੱਕ ਅਜਿਹੀ ਸਮੱਸਿਆ ਹੈ ਜੋ ਔਰਤਾਂ ਅਤੇ ਪੁਰਸ਼ਾਂ ਦੋਨੋਂ ਨੂੰ ਹੁੰਦੀ ਹੈ। ਇਸ ਦੇ ਵਧਣ ਨਾਲ ਚਿਹਰੇ, ਮੱਥੇ, ਗਰਦਨ ਅਤੇ ਪਿੱਠ ਆਦਿ ਉੱਤੇ ਫਿਣਸੀਆਂ ਦੀ ਸਮੱਸਿਆ ਵੀ ਹੋ ਸਕਦੀਆਂ ਹਨ।

* ਇਕ ਕੋਲੀ ‘ਚ ਨਿੰਬੂ ਦਾ ਰਸ ਕੱਢ ਲਓ। ਇਸ ਤੋਂ ਬਾਅਦ ਇਸ ‘ਚ ਗਰਮ ਪਾਣੀ ਅਤੇ ਸੀ ਸਾਲਟ ਮਿਕਸ ਕਰੋ। ਇਸ ਮਿਕਸਚਰ ਨੂੰ ਸਕੈਲਪ ‘ਤੇ ਲਗਾ ਕੇ ਮਸਾਜ ਕਰੋ ਅਤੇ 30 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਕੇ ਕੰਡੀਸ਼ਨਰ ਕਰ ਲਓ। ਹਫਤੇ ਭਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਿਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਤੁਹਾਨੂੰ ਇਹ ਸਮੱਸਿਆ ਦੁਬਾਰਾ ਨਹੀਂ ਹੋਵੇਗੀ।

* Aspirin ਦੀਆਂ ਗੋਲੀਆਂ ਨੂੰ ਨੈਪਕਿਨ ‘ਚ ਰੱਖਕੇ ਲਪੇਟ ਦਿਓ, ਹੁਣ ਇਨ੍ਹਾਂ ਗੋਲੀਆਂ ਨੂੰ ਕਿਸੇ ਭਾਰੀ ਚੀਜ ਦੀ ਸਹਾਇਤਾ ਨਾਲ ਪੀਸ ਲਓ। ਜਦੋਂ ਇਹ ਚੰਗੀ ਤਰਾਂ ਪੀਸੀ ਜਾਵੇ ਤਾਂ ਇਸ ‘ਚ ਥੋੜ੍ਹਾ ਜਿਹਾ ਸ਼ੈਪੂ ਮਿਲਾ ਲਓ। ਹੁਣ ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਲਓ।

ਹੁਣ ਇਸਨੂੰ ਆਪਣੇ ਵਾਲਾਂ ਦੀਆਂ ਜੜਾ ‘ਚ ਲਗਾਓ ਥੋੜ੍ਹੀ ਦੇਰ ਲਈ ਛੱਡ ਦਿਓ। ਕੁੱਝ ਸਮੇ ਬਾਅਦ ਆਪਣੇ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਓ ਅਤੇ ਫਿਰ ਦੁਬਾਰਾ ਇਸ ਪੇਸਟ ਨੂੰ ਆਪਣੇ ਵਾਲਾਂ ਵਿੱਚ ਲਗਾਓ । ਜਦੋਂ ਤੁਹਾਡੇ ਵਾਲਾਂ ਤੋਂ ਸ਼ੈਪੂ ਚੰਗੀ ਤਰ੍ਹਾਂ ਨਿਕਲ ਜਾਵੇ ਤਾਂ ਪਾਣੀ ‘ਚ ਸੇਬ ਦੇ ਸਿਰਕੇ ਦੀਆਂ ਕੁੱਝ ਬੂੰਦਾਂ ਨੂੰ ਮਿਲਾਕੇ ਆਪਣੇ ਵਾਲਾਂ ‘ਚ ਲਗਾਓ। ਜੇਕਰ ਤੁਸੀਂ ਹਫ਼ਤੇ ‘ਚ ਇੱਕ ਵਾਰ ਇਸਦਾ ਇਸਤੇਮਾਲ ਆਪਣੇ ਵਾਲਾਂ ‘ਤੇ ਕਰਦੇ ਹੋ ਤਾਂ ਵਾਲ ਸਿਲਕੀ ਰਹਿਣਗੇ ।

 

 

Follow me on Twitter

Contact Us