Awaaz Qaum Di

ਤੇਜ ਹਨ੍ਹੇਰੀ ਕਾਰਨ ਪੋਲਟਰੀ ਫਾਰਮ ਦੀ ਸ਼ੈਡ ਡਿੱਗੀ, ਲੱਖਾਂ ਦਾ ਨੁਕਸਾਨ

ਸ਼ਾਮਚੁਰਾਸੀ – ਬੀਤੀ ਸ਼ਾਮ ਆਈ ਤੇਜ਼ ਹਨ੍ਹੇਰੀ ਕਾਰਨ ਸ਼ਾਮਚੁਰਾਸੀ ਵਿਖੇ ਇਕ ਪੋਲਟਰੀ ਫਾਰਮ ਦੀ ਸ਼ੈਡ ਡਿੱਗ ਕੇ ਢਹਿ ਢੇਰੀ ਹੋਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸਾ ਹੈ। ਇਸ ਸਬੰਧੀ ਪੀੜਤ ਪਰਿਵਾਰ ਗੁਰਦੀਪ ਕੌਰ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਨੀਤਿਸ਼ ਨੇ ਦੱਸਿਆ ਕਿ ਜਦੋਂ ਸ਼ਾਮ ਵੇਲੇ ਤੇਜ਼ ਹਨ੍ਹੇਰੀ ਆਈ ਤਾਂ ਇਸ ਦੀ ਲਪੇਟ ਵਿਚ ਉਨ੍ਹਾਂ ਦੇ ਪੋਲਟਰੀ ਫਾਰਮ ਦੀ ਸ਼ੈਡ ਜੋ 200 ਫੁੱਟ ਲੰਬੀ ਅਤੇ 30 ਫੁੱਟ ਚੌੜੀ ਸੀ, ਤਹਿਸ ਨਹਿਸ ਹੋ ਗਈ। ਜਿਸ ਦੇ ਕੌਲੇ ਡਿੱਗ ਪਏ ਅਤੇ ਉਕਤ ਸ਼ੈਡ ਜਮੀਨ ਤੇ ਆ ਪਈ। ਉਨ੍ਹਾਂ ਦੱਸਿਆ ਕਿ ਉਕਤ ਸ਼ੈਡ ਹਾਲੇ ਖ਼ਾਲੀ ਪਈ ਸੀ। ਉਕਤ ਪਰਿਵਾਰ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਸ਼ੈਡ ਦੇ ਡਿੱਗਣ ਨਾਲ ਉਨ੍ਹਾਂ ਦਾ ਕਰੀਬ 10 ਲੱਖ ਦਾ ਮਾਲੀ ਨੁਕਸਾਨ ਹੋਇਆ ਹੈ। MP

 

 

Follow me on Twitter

Contact Us