Awaaz Qaum Di

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ

ਕਵੀ ਦਰਬਾਰ ਵਿੱਚ ਪੰਥਕ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ

ਸਰਦਾਰ ਅਮਰਜੀਤ ਸਿੰਘ ਪੱਡਾ ਇੰਗਲੈਂਡ ਨਿਵਾਸੀ ਅਤੇ ਪਰਵਾਰ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਹਫਤਾਵਾਰੀ ਕੀਰਤਨ ਲੜੀ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ  ਸ਼ਾਮ 7.30 ਵਜੇ ਤੋਂ 9.30 ਵਜੇ ਤੱਕ  ਮਹਾਨ ਕਵੀ ਦਰਬਾਰ  ਹੋਇਆ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਾ. ਹਰੀ ਸਿੰਘ ਜਾਚਕ ਹੁਰਾਂ ਦੱਸਿਆ ਕਿ ਇਸ ਵਿਚ ਪੰਥ ਦੇ ਪ੍ਰਸਿਧ ਕਵੀ ਸਾਹਿਬਾਨ ਤੇ ਸੰਗੀਤਕਾਰਾਂ ਸਰਦਾਰ ਰਛਪਾਲ ਸਿੰਘ ਪਾਲ ,ਇੰਜ. ਕਰਮਜੀਤ ਸਿੰਘ ਨੂਰ , ਡਾ. ਹਰੀ ਸਿੰਘ ਜਾਚਕ, ਡਾ. ਜਗਦੀਪ ਕੌਰ , ਜਤਿੰਦਰਪਾਲ ਸਿੰਘ, ਕੁਲਦੀਪ ਕੌਰ ‘ਦੀਪ ਲੁਧਿਆਣਵੀ ਤੇ ਬਲਵੰਤ ਸਿੰਘ ‘ਪਿਆਸਾ’ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ  ਦੇ ਜੀਵਨ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਜੈਕਾਰਿਆਂ ਦੀ ਗੂੰਜ ਵਿੱਚ  ਸੰਗਤਾਂ ਨੂੰ ਸੁਣਾ ਕੇ  ਨਿਹਾਲ ਕੀਤਾ । ਇਸ ਕਵੀ ਦਰਬਾਰ  ਦਾ ਸਿੱਧਾ ਪਰਸਾਰਣ ਅਕਾਲ ਮਲਟੀਮੀਡੀਆ ਵਲੋਂ  ਯੂ ਟਿਊਬ  ਅਤੇ ਫੇਸਬੁਕ ਤੇ ਕੀਤਾ ਗਿਆ । 

ਹੋਰਨਾਂ ਤੋਂ ਇਲਾਵਾ  ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਬੀਬੀ ਹਰਮੀਤ ਕੌਰ ਇੰਚਾਰਜ ਕੀਰਤਨ ਲੜੀ,  ਹਰਜੀਤ ਸਿੰਘ ਚੀਫ ਐਡਮਨਿਸਟਰੇਟਰ, ਡਾ. ਕਮਲਜੀਤ ਸਿੰਘ ਤੇ ਹਰਕੀਰਤ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਜਸਪਾਲ ਸਿੰਘ ਪਿੰਕੀ, ਸੁਰਜੀਤ ਸਿੰਘ, ਗੁਰਸ਼ਰਨ ਸਿੰਘ, ਜਸਪਾਲ ਸਿੰਘ ਕੋਚ, ਅਮਰਜੀਤ ਸਿੰਘ ਟੈਕਸਲਾ,ਚਰਨਜੀਤ ਸਿੰਘ ਵਿੱਕੀ, ਜਤਿੰਦਰ ਸਿੰਘ, ਹਰਦੀਪ ਸਿੰਘ, ਹਰਮੀਤ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਕੌਰ, ਪ੍ਰਭਜੋਤ ਕੌਰ ਆਦਿ ਨੇ ਪਰਵਾਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਕਵੀ ਦਰਬਾਰ ਦਾ ਸੰਗਤੀ ਰੂਪ ਵਿੱਚ ਅਨੰਦ ਮਾਣਿਆ।

ਖੁਸ਼ਵਿੰਦਰ ਸਿੰਘ ਇੰਗਲੈਂਡ ਤੋਂ ਅਤੇ ਅਮਰਜੀਤ ਸਿੰਘ ਪੱਡਾ ਇੰਗਲੈਂਡ ਵਾਲਿਆਂ ਦੇ ਰਿਸ਼ਤੇਦਾਰ ਮਨਵਿੰਦਰ ਪਾਲ ਸਿੰਘ ਤੇ ਹੋਰ  ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।

ਹਰੀ ਸਿੰਘ ਜਾਚਕ  
9988321245 
9988321246 GM

 

 

Follow me on Twitter

Contact Us