Awaaz Qaum Di

ਦਰਖ਼ਤ

ਇੱਕ ਦਿਨ ਪਿੰਡ ਦੇ ਕੁਝ ਨੌਜਵਾਨ ਇਕੱਠੇ ਹੋਏ ਤੇ ਉਹਨਾਂ ਪਿੰਡ ਦੇ ਵਿਕਾਸ ਤੇ ਸਮਾਜ ਭਲਾਈ ਦੇ ਕੰਮ ਕਰਨ ਲਈ ਇੱਕ ਕਲੱਬ ਤਿਆਰ ਕੀਤੀ। ਜਿਸ ਵਿੱਚ ਉਹਨਾਂ ਕਲੱਬ ਦਾ ਕੋਈ ਪ੍ਰਧਾਨ ਨਹੀਂ ਬਣਾਇਆ
ਸਗੋਂ ਪੰਜ ਮੈਂਬਰੀ ਕਮੇਟੀ ਬਣਾਈ ਜਿਸ ਦਾ ਕੰਮ ਪਿੰਡ ਵਿੱਚ ਦਰਖਤ ਲਾਉਣੇ, ਪਿੰਡ ਦੀ ਸਫਾਈ ਕਰਨੀ ਆਦਿ ਸੀ। ਪਿੰਡ ਵਿੱਚ ਸਰਕਾਰੀ ਸਹੁਲਤਾਂ ਪੁਰੀ ਤਰ੍ਹਾਂ ਲਾਗੂ ਕਰਨਾ ਆਦਿ ਕੰਮ ਉਹ ਬੜੀ ਤੇਜੀ ਨਾਲ ਕਰਨ ਲੱਗੇ।
ਇੱਕ ਦਿਨ ਕੁਝ ਨੌਜਵਾਨ ਪੱਕੀ ਸੜਕ ਦੇ ਨਾਲ ਨਾਲ ਬੂਟੇ ਲਾ ਰਹੇ ਸੀ।ਉਹ ਇੱਕ ਦੂਜੇ ਨੂੰ ਮਖ਼ੌਲ ਵੀ ਕਰ ਰਹੇ ਸਨ। ਇੱਕ ਨੇ ਕਿਹਾ, “ਆਹ ਵਿਸ਼ਾਲ ਜਦੋਂ ਬੁੱਢਾ ਹੋ ਕੇ ਖੇਤ ਨੂੰ ਜਾਵੇਗਾ ਤਾਂ ਇਸ ਟਹਾਲੀ ਥੱਲੇ ਬੈਠ ਕੇ ਸਾਹ ਲਿਆ ਕਰੇਗਾ।”
ਵਿਸ਼ਾਲ,”ਹਾਂ, ਬਾਈ ਮੈਂ ਤਾਂ ਇਥੇ ਹੀ ਸਾਹ ਲਿਆ
ਕਰਨਾ,ਪਰ ਤੇਰੇ ਜਵਾਕਾਂ ਨੇ ਤਾਂ ਤੈਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਣਾ ਹੈ।”
ਸਾਰੇ ਨੌਜਵਾਨ ਇੱਕ ਦੂਜੇ ਨੂੰ ਛੇੜ ਰਹੇ ਸਨ।
                ਦੂਜੇ ਪਾਸੇ ਇੱਕ ਮੋਟਰ ਤੇ ਦੋ ਜਾਣੇ ਆਪਸ ਵਿੱਚ ਗੱਲਾਂ ਕਰ ਰਹੇ ਸੀ। ਇੱਕ ਕਹਿੰਦਾ, “ਯਾਰ ਇਹ ਮੰਡੀਰ ਕੀ ਕਰਦੀ ਫਿਰਦੀ ਐ ? ਸਾਡੀ ਜਾਨ ਨੂੰ ਸਿਆਪਾ ਪਾਉਣਗੇ। ਇਹ ਦਰਖ਼ਤ ਵੱਡੇ ਹੋ ਕੇ ਸਾਡੀ ਫ਼ਸਲ ਖਰਾਬ ਕਰਨਗੇ।”
ਦੂਜਾ ਜਿਸ ਦਾ ਨਾਂਅ ਚਤਰ ਸਿੰਘ ਹੈ ਉਸ ਨੇ ਕਿਹਾ, “ਐਂਵੇ ਕਿਉਂ  ਡਰਦਾ ਐ ਇਹ ਬੂਟੇ ਜੇ ਦਰਖ਼ਤ ਬਨਣਗੇ ਤਾਂ ਹੀ ਨੁਕਸਾਨ ਕਰਨਗੇ।”
ਪਹਿਲਾ,”ਕੀ ਮਤਲਵ?”
“ਮਤਲਵ ਇਹ, ਕਿ ਪਹਿਲੀ ਗੱਲ ਇਹ ਮੰਡੀਰ ਨੰਬਰ ਬਣਾਉਣ ਲਈ ਹੀ ਕੁਝ ਦਿਨ ਕੰਮ ਕਰਨਗੇ। ਫਿਰ ਕਿਸੇ ਨੇ ਇਧਰ ਆਉਣਾ ਹੀ ਨਹੀਂ ਤੇ ਆਪਾ ਇਹ ਬੂਟੇ ਜੜ੍ਹੋ ਪੁੱਟ ਦੇਵਾਗੇ।”
ਪਹਿਲਾ,”ਨਹੀਂ ਵੀਰ ਕਹਿੰਦੇ ਹਨ ਕਿ ਬੂਟਾ ਜੜ੍ਹੋ ਨਹੀਂ ਪੁੱਟਣਾ ਚਾਹੀਦਾ। ਕਿਸੇ ਦੀ ਜੜ ਪੁੱਟਣ ਨਾਲ ਆਵਦੀ ਨੀ ਲੱਗਦੀ।”
ਚਤਰਾ, “ਵਾਹ ਓਏ ਵਹਿਮੀਆ, ਮੇਰੇ ਦੂਜੇ ਖੇਤ ਝਲੂਰ ਵਾਲਿਆ ਨੇ ਲਾਏ ਸੀ ਮੈਂ ਸਾਰੇ ਸਾੜ ਤੇ ਕੁਝ ਜੜ੍ਹੋ ਪੁੱਟਤੇ ਕੁਝ ਦੀਆਂ ਜੜ੍ਹਾਂ ਚ ਯੂਰੀਆ ਪਾ ਕੇ ਸਕਾ ਤੇ ਆਹ ਫਿਰਦਾ ਤੇਰੇ ਸਹਾਮਣੇ। ਹੋਣ ਆਪਾਂ ਆਪਣੇ ਮੱਥੇ ਇਥੇ ਵੀ ਨਹੀਂ ਦੇਣੇ। ਸਾੜੇ ਲੈ।”
ਪਹਿਲਾ, “ਨਹੀਂ ਯਾਰ, ਪੰਜਾਬ ਚ ਕਹਿੰਦੇ ਦਰਖਤਾਂ ਦੀ ਬਹੁਤ ਲੋੜ ਹੈ। ਆਪਾਂ  ਨੂੰ ਸ਼ੁੱਧ ਹਵਾ ਨਹੀਂ ਮਿਲਦੀ ਆਪਾਂ ਪੰਜਾਬੀ ਤਾਂ ਹੀ ਸਭ ਤੋਂ ਵੱਧ ਬਿਮਾਰ ਹੁੰਦੇ ਹਾਂ ਨਾਲੇ ਆਪਣੀ ਕਿੰਨੀ ਕੁ ਫ਼ਸਲ ਮਰਜੂ ਕਿੱਲੇ ਮਗਰ ਦੋ ਚਾਰ ਮਰਲੇ ਵੱਧ ਤੋਂ ਵੱਧ,ਇਹਤੋਂ ਵੱਧ ਨਹੀਂ ਖਰਾਬ ਹੁੰਦੀ, ਆਪਾਂ ਨੀ ਸਾੜਨੇ। ਕਹਿੰਦੇ ਜੇ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਨਾ ਕਰੋ।”
ਚਤਰਾ,”ਚੰਗਾ ਬਾਈ ਚੱਲਦਾ ਵੱਡੇ ਸਮਾਜ ਸੇਵੀਆ।”
ਕੁਝ ਦਿਨ ਬਾਅਦ ਚਤਰਾ ਆਪਣੇ ਖੇਤ ਕੰਮ ਕਰਦਾ ਹੁੰਦਾ ਹੈ ਤੇ ਉਸ ਵੱਲ ਇੱਕ ਆਦਮੀ ਭੱਜਿਆ ਆਉਦਾ ਹੈ। “ਓਏ ਚਤਰਿਆ, ਓਏ ਚਤਰਿਆ, ਤੂੰ ਫੋਨ ਕਿਉਂ ਨਹੀ ਚੁੱਕਦਾ? ਤੇਰੇ ਮੁੰਡੇ ਨੂੰ ਦੌਰਾ ਪੈ ਗਿਆ ਬਹੁਤ ਸੀਰੀਆਸ ਹੈ। ਛੇਤੀ ਘਰ ਚੱਲ।”
ਇਹ ਸੁਣ ਚਤਰਾ ਵੀ ਉਹਦੇ ਨਾਲ ਘਰ ਵੱਲ ਦੌੜਦਾ ਹੈ। ਅੱਗੇ ਮੁੰਡਾ ਸਖ਼ਤ ਬਿਮਾਰ ਤੜਫ ਰਿਹਾ ਹੈ। ਉਹ ਉਹਨੂੰ ਗੱਡੀ ਵਿੱਚ ਪਾ ਕੇ ਸ਼ਹਿਰ ਲੈ ਕੇ ਜਾਂਦੇ ਹਨ।
ਸ਼ਹਿਰ ਵਿੱਚ ਡਾਕਟਰ ਮੁੰਡੇ ਨੂੰ ਚੈੱਕ ਕਰਕੇ ਆਖਦਾ ਹੈ, “ਸਰਦਾਰ ਜੀ ਤੁਸੀਂ ਪਿੰਡ ਨੀ ਰਹਿੰਦੇ?”
ਚਤਰਾ, “ਹਾਂ ,ਹ ,ਹਾਂ ਡਾਕਟਰ ਸਾਹਿਬ ਪਿੰਡ ਵਿੱਚ ਹੀ ਰਹਿੰਦੇ ਹਾਂ। ਕੀ ਗੱਲ ਐ?”
ਡਾਕਟਰ,ਦਿਲ ਵਿੱਚ ਸੋਚਦਾ ਹੈ!ਪਿੰਡਾਂ ਵਿੱਚ ਵੀ ਇਹ ਹਲਾਤ ? “ਸਰਦਾਰ ਜੀ,ਮੁੰਡੇ ਨੂੰ ਆਕਸੀਜਨ ਦੀ ਭਾਰੀ ਕਮੀ ਹੈ,ਇਸ ਦਾ ਅੰਦਰਲਾ ਸਾਰਾ ਸਿਸਟਮ ਹੀ ਡਾਈਮਜ ਹੋ ਗਿਆ ਹੈ। ਮੈ ਕੋਸ਼ਿਸ਼ ਕਰਦਾ ਹਾਂ ਹੁਣ ਦਵਾਈ ਨਾਲ ਤਾਂ ਠੀਕ ਹੋਣਾ ਮੁਸ਼ਕਲ ਹੈ। ਜੇ ਤੁਸੀਂ ਕਹੋ ਤਾਂ ਮੈਂ ਕੋਸ਼ਿਸ ਕਰਕੇ ਦੇਖ ਲੈਦਾ ਹਾਂ। ਇੱਕ ਗੱਲ ਦੱਸੋ ਤੁਹਾਡੇ ਘਰ ਕੋਈ ਦਰਖਤ ਹੈ ਨੀ।”
ਚਤਰਾ, “ਸਰ ਤੁਸੀਂ ਮੇਰਾ ਬੱਚਾ ਬਚਾਓ, ਜਿਵੇ ਮਰਜੀ ਹੋਜੇ, ਜਿਨੇ ਪੈਸੇ ਮਰਜੀ ਲੱਗ ਜਾਣ ਮੇਰਾ ਬੱਚਾ ਬਚਾ ਲੋ।”
ਡਾਕਟਰ,” ਜੇ ਤੁਸੀਂ ਕਿਤੇ ਹੋਰ ਲੈਕੇ ਜਾਣਾ ਚਹੁੰਦੇ ਹੋ ਤਾਂ  ਲੈਜਾ ਸਕਦੇ ਹੋ। ਨਹੀਂ ਤਾਂ.. ਇੱਕ ਕਾਗਜ ਕੱਢਕੇ ਇਥੇ ਦਸਖਤ ਕਰੋ।”
ਚਤਰਾ,” ਲਿਆਓ ਜੀ ਕਰਾ ਦਸਖ਼ਤ ਛੇਤੀ ਇਲਾਜ ਸ਼ੁਰੂ ਕਰੋ।”
ਡਾਕਟਰ ਕਾਗਜ ਲੈ ਕੇ ਚਲਾ ਜਾਂਦਾ ਹੈ ਤੇ ਚਤਰਾ ਇੱਕ ਪਾਸੇ ਬੈਚ ਤੇ ਬੈਠ ਜਾਂਦਾ ਹੈ ਉਹਦੀਆਂ ਅੱਖਾਂ ਅੱਗੇ ਮੋਟਰ ਤੇ ਗੁਰਮੀਤ ਨਾਲ ਕੀਤੀ ਸਾਰੀ ਵਰਤਾਲਾਪ ਘੁੰਮਦੀ ਹੈ। ਇੱਕ ਦਮ ਖੜਾ ਹੋ ਕੇ ਕਹਿੰਦਾ ਹੈ ਸੱਚੇ ਪਾਤਸ਼ਾਹ ਜੀ ਮੈਂ ਬਹੁਤ ਪਾਪੀ ਹਾਂ ਮੈ ਆਪਣੇ ਖੇਤ ਵਿੱਚ ਕੋਈ ਦਰਖਤ ਨਹੀਂ ਹੋਣ ਦਿੱਤਾ ਮੈਨੂੰ ਮਾਫ਼ ਕਰੀ ਮੇਰਾ ਪੁੱਤ ਠੀਕ ਕਰਦੇ ਇੱਕ ਕਿੱਲੇ ਵਿੱਚ ਝਿੜੀ ਬਣਾਦੂ ਮੇਰਾ ਮੁੰਡਾ ਠੀਕ ਹੋਜੇ ਨਾਲੇ ਅੱਗੇ ਤੋਂ ਕੋਈ ਦਰਖਤ ਨਹੀਂ ਪੁੱਟਦਾ।ਮੈਨੂੰ ਮਾਫ਼ ਕਰਦੇ ਮੈਨੂੰ ਮਾਫ਼ ਕਰਦੇ।
ਐਨੇ ਨੂੰ ਡਾਕਟਰ ਅੰਦਰੋ ਬਾਹਰ ਨਿਕਲ ਕੇ ਆਉਦਾ ਹੈ ਤੇ ਚਤਰਾ ਭੱਜਕੇ ਉਹਦੇ ਕੋਲ ਜਾਂਦਾ ਹੈ ਕਿਵੇ ਡਾਕਟਰ ਸਾਹਿਬ ਜੀ ਪੁੱਤ ਮੇਰਾ?
ਅੱਗੇ ਨਾਲੋ ਕੁਝ ਮੋੜ ਐ ਹੁਣ ਆਸ ਕੀਤੀ ਜਾ ਸਕਦੀ ਹੈ ਉਹਦੇ ਬਚਣ ਦੀ।
ਚਤਰਾ ਉੱਚੀ ਉੱਚੀ ਰੌਲਾ ਪਾਉਣ ਲੱਗਦਾ ਹੈ ਲੋਕੋ ਦਰਖ਼ਤ ਨਾ ਪੱਟਿਓ ਲੋਕੋ ਦਰਖ਼ਤ ਪੱਟਿਓ
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ ਜਿਲ੍ਹਾ ਮੋਗਾ
ਫੋਨ 94171-03413 GM

 

 

Follow me on Twitter

Contact Us