Awaaz Qaum Di

ਪਿੰਡ ਬਚਾ ਲਵੋ

ਪਿੰਡਾਂ ਦੇ ਭਲੇਮਾਣਸਾਂ ਨੂੰ ਬੇਨਤੀ ਮੇਰੀ ਹੱਥ ਜੋੜਕੇ,,,

ਹਾੜੇ ਲੈ ਆਵੋਂ ਆਪਣੀ ਜਵਾਨੀ ਕੁਰਾਹੇ ਚੋਂ ਮੋੜਕੇ,,
ਸਭ ਨੂੰ ਪਤਾ ਕਿ ਕੀ ਕੁੱਝ ਕਿੱਥੇ ਕੀਹਦੇ ਟਿਕਦਾ ਏ,,

ਪਿੰਡ ਦੇ ਵਿੱਚ ਕੌਣ ਤੇ ਕਿਹੜਾ ਨਸ਼ਾ ਵਿਕਦਾ ਏ,
ਬਚਾ ਲਵੋ ਮਿੰਨਤਾਂ ਹੀ ਨੇ ਹੁਣ ਹੋਣੋ ਨਿਲਾਮੀ ਤੋਂ,

ਉਜਾੜ ਨਾ ਦਿਓ ਪਿੰਡ ਡਰਦੇ ਬਦਨਾਮੀ ਤੋਂ,
ਪਛਤਾਓਂਣਾ ਨਾ ਪੈ ਜਾਵੇ ਵੇਖ ਕੇ ਖਾਲੀ ਥਾਵਾਂ ਨੂੰ,

ਮੋੜਨਾ ਪਵੇ ਨਾ ਸਿਵਿਆਂ ਵੱਲ ਜਾਂਦੀਆਂ ਮਾਵਾਂ ਨੂੰ,
ਚੜ੍ਹਦੀ ਉਮਰੇ ਲਾਡਲੇ  ਪੁੱਤ ਮਰਿਆਂ ਵਰਗੇ ਨੇ,

ਰੌਣਕ ਨਹੀਂ ਚਿਹਰੇ ਸਦਾ ਡਰਿਆਂ ਵਰਗੇ ਨੇ,
ਮਾਪੇ ਬੇਵਸ ਹੰਝੂ ਵਹਾਓਂਦੇ ਦਿਨ ਕੱਟੀਆਂ ਕਰਦੇ ਨੇ,,

ਰੋਕ ਦੇਵੋਂ ਸੂਝਵਾਨੋਂ ਜੋ ਮੌਤ ਦੀਆਂ ਹੱਟੀਆਂ ਕਰਦੇ ਨੇ,,
ਪਰੇ ਹਟਾਓ ਸੋਚੋ ਨਾ ਕਿ ਰਾਹਾਂ ਵਿੱਚ ਕੰਡੇ ਰਹਿਣ ਦਿਓ,

ਸੁਣ ਲਵੋ ਮੇਰੀ ਸਿਵੇ ਪਿੰਡਾਂ ਦੇ ਠੰਡੇ ਰਹਿਣ ਦਿਓ,
ਆਪਣੇ ਚਲਾਓਂਣ ਲਈ ਚੁੱਲੇ ਬੁਝਾਓਂਦੇ ਹੋਰਾਂ ਦੇ,

ਕਿਓਂ ਨਹੀਂ ਹੱਥਘੜੀ ਰੱਖਵਾਲਿਓਂ ਲਾਓਂਦੇ ਚੋਰਾਂ ਦੇ,,
ਜਵਾਨੀ ਪਿੰਡ ਦੀ ਕੁੱਝ ਕੁ ਬਚੀਆ ਜਿਓਂਦੀ ਨਹੀਂ,

ਮੱਖਣ ਸ਼ੇਰੋਂ ਆਖੇ ਫੁੱਲਾਂ ਚੋਂ ਮਹਿਕ ਓ ਥਿਆਓਂਦੀ ਨਹੀਂ,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ

ਸੰਪਰਕ 98787-98726 GM

 

 

Follow me on Twitter

Contact Us