Awaaz Qaum Di

ਨਸ਼ਾ

ਹੱਥਾਂ ਵਿੱਚ ਸਿਰੰਜਾਂ ਫੜੀਆਂ

ਨਾੜਾ ਪਈਆ ਨੇ ਮੜੀਆ

ਲਿਆਣੇ ਪੈਣ ਠੇਕਿਉ ਚਾਕੇ

ਫਿਕਰਾਂ ਵਿੱਚ ਮਰਗੇ ਮਾਪੇ।

ਜਵਾਨੀ ਲਾਵੇ ਸੁਲਫੇ ਸੂਟੇ

ਰਗੜ ਭੰਗ ਦੇ ਬੂਟੇ

ਰੱਖਣ ਜੇਬਾਂ ਜਰਦਾ ਪਾਕੇ

ਫਿਕਰਾ ਵਿੱਚ ਮਰਗੇ ਮਾਪੇ।

ਆ ਗਿਆ ਨਸਾ ਜੋ ਸਮੈਕ

ਗੱਭਰੂ ਕਰਦਾ ਜਾਵੇ ਹੈਕ

ਬੀਤ ਦੇ ਬੁਰੇ ਹੁਣ ਦਿਹਾਕੇ

ਫਿਕਰਾ ਵਿੱਚ ਮਰਗੇ ਮਾਪੇ।

ਦਿੱਤਾ ਰੋਲ ਸਾਨੂੰ ਸਰਕਾਰਾਂ

ਮੁੰਡੇ ਬੇਰੁਜਗਾਰ ਫਿਰਨ ਹਜਾਰਾਂ

ਪੈਣੇ ਜਰਨੇ ਵਾਧੇ ਘਾਟੇ

ਫਿਕਰਾ ਵਿੱਚ ਮਰਗੇ ਮਾਪੇ।

ਬੇਈਮਾਨੀ ਠੱਗੀ ਚੋਰੀ

ਚੱਲ ਪਈ ਹੋ ਕੋਰੀ

ਸੁਖਚੈਨ,ਦੇਖ ਪੰਜਾਬ ਜਾਕੇ

ਫਿਕਰਾ ਵਿੱਚ ਮਰਗੇ ਮਾਪੇ।

ਸੁਖਚੈਨ ਸਿੰਘ,ਠੱਠੀ ਭਾਈ,

00971527632924 GM

 

 

Follow me on Twitter

Contact Us