Breaking news
- ਤੇਜ ਹਨ੍ਹੇਰੀ ਕਾਰਨ ਪੋਲਟਰੀ ਫਾਰਮ ਦੀ ਸ਼ੈਡ ਡਿੱਗੀ, ਲੱਖਾਂ ਦਾ ਨੁਕਸਾਨ
- ਕਿਸਾਨ ਹੁਣ ਕ੍ਰੈਡਿਟ ਕਾਰਡ ਨਾਲ ਵੀ ਖਰੀਦ ਸਕਣਗੇ ਗਾਂ-ਮੱਝ
- ਇਕ IAS ਸਾਰੀ ਦੁਨੀਆ ਨੂੰ ਜਾਣਦਾ ਹੈ, ਇਹ ਸੋਚ ਸਹੀ ਨਹੀਂ: PM ਮੋਦੀ
- ਸੜਕ ਹਾਦਸੇ ‘ਚ ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਮੌਤ
- ‘ਸਿੱਖ ਕਤਲੇਆਮ ਵੇਲੇ ਸਿੱਧਾ PMO ਨੂੰ ਰਿਪੋਰਟ ਕਰ ਰਹੇ ਸਨ ਦਿੱਲੀ ਦੇ ਥਾਣੇ’
- ਵੋਡਾਫ਼ੋਨ–ਆਈਡੀਆ ਬੰਦ ਹੋ ਜਾਵੇਗੀ ਜੇ ਸਰਕਾਰ ਤੋਂ ਰਾਹਤ ਨਾ ਮਿਲੀ: ਆਦਿੱਤਿਆ ਬਿਰਲਾ
ਪਲ ਦੀ ਪਲ
12-August-2019
ਮੈਂ ਇਹ ਕਦ ਕਿਹਾ
ਕਿ ਤੁਸੀਂ ਬੁੱਤਾਂ ਦੀ
ਪੂਜਾ ਨਾ ਕਰੋ
ਮੈਂ ਤਾਂ ਸਿਰਫ
ਏਨਾ ਕਿਹਾ
ਕਿ ਪਲ ਦੀ ਪਲ
ਇਹ ਸੋਚੋ
ਕਿ ਜਿਨ੍ਹਾਂ ਦੇ ਬੁੱਤਾਂ ਦੀ
ਤੁਸੀਂ ਪੂਜਾ ਕਰਦੇ ਹੋ
ਉਨ੍ਹਾਂ ਨੇ ਆਪਣੇ
ਇਨਸਾਨੀ ਜਾਮੇ ‘ਚ
ਤੁਹਾਡੇ ਪੂਰਵਜਾਂ ਲਈ
ਜਾਂ ਤੁਹਾਡੇ ਲਈ
ਕੀ ਕੁਝ ਕੀਤਾ ਹੈ।
ਜੇ ਕੁਝ ਨਹੀਂ ਕੀਤਾ
ਤਾਂ ਫਿਰ
ਉਨ੍ਹਾਂ ਦੇ ਬੁੱਤਾਂ ਨੂੰ
ਆਪਣੇ ਦਿਲਾਂ ‘ਚੋਂ
ਤੇ ਆਪਣੇ ਘਰਾਂ ‘ਚੋਂ
ਕੱਢ ਦਿਉ
ਤੇ ਉਨ੍ਹਾਂ ਦਾ ਸਤਿਕਾਰ ਕਰੋ
ਜੋ ਤੁਹਾਡੇ ਵਾਸਤੇ
ਆਪਣਾ ਤਨ, ਮਨ, ਧਨ
ਵਾਰ ਰਹੇ ਨੇ
ਜਾਂ ਵਾਰਨ ਨੂੰ ਤਿਆਰ ਨੇ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554 GM
Tweet