Awaaz Qaum Di

ਟੀਕਿਆਂ ਨਾਲ ਨਾੜਾਂ

ਲਾਡਾਂ ਨਾਲ ਪਾਲਿਆ ਵੇਖ ਮੁੱਖੜਾ,

ਮੁੜਕੇ ਦੇ ਰੂਪੀ ਚੋਵੇ ਤੇਰਾ ਦੁੱਖੜਾ,,

ਸੋਹਰਿਆਂ ਤੋਂ ਆਈ ਨਾ ਜਾਵੇ ਹਾਲ ਵੇਖਿਆ,

ਖਵਾਓਂਦੀ ਰਹੀ ਮਾਂ ਤੈਂਨੂੰ ਖੀਰਾਂ ਰਿੱਨਕੇ,

ਦੱਸ ਵੀਰਾ ਕਿਹੜੇ ਗੁੱਟ ਤੇ ਸਜਾਵਾਂ ਰੱਖੜੀ,

ਬੈਠਾਂ ਟੀਕਿਆਂ ਦੇ ਨਾਲ ਨਾੜਾਂ ਬਿੱਨ ਕੇ,,
ਸ਼ੇਰੋਂ ਚ ਨਿੱਕੇ ਹੁੰਦੇ ਇਕੱਠੇ ਖੇਡਦੇ ਰਹੇ,,

ਵੇਖਕੇ ਸਰਾਬੀਆਂ ਨੂੰ ਬੂਹੇ ਭੇੜਦੇ ਰਹੇ,

ਸਾਥੀ ਤੇਰਾ ਮਾਪਿਆਂ ਤੋਂ ਪਾ ਗਿਆ ਦੂਰੀਆਂ,

ਤੀਰ ਵਿਛੋੜੇ ਦਾ ਮਾਰਿਆ ਸਿੱਨ ਕੇ,

ਦੱਸ ਵੀਰਾ ਕਿਹੜੇ ਗੁੱਟ ਤੇ ਸਜਾਵਾਂ ਰੱਖੜੀ,

ਬੈਠਾਂ ਟੀਕਿਆਂ ਦੇ ਨਾਲ ਨਾੜਾਂ ਬਿੱਨ ਕੇ,,
ਸੌਕ ਤੇਰੇ ਸਾਰੇ ਮੱਖਣਾਂ ਪੁਗਾਏ ਬਾਪੂ ਨੇ,

ਮੱਥੇ ਵੱਟ ਕਦੇ ਵੀ ਨਾ ਪਾਏ ਬਾਪੂ ਨੇ,

ਵੇਖ ਵੇਖ ਤੈਂਨੂੰ ਓਹ ਵੀ ਅੱਧਾ ਰਹਿ ਗਿਆ,

ਖਾਲਿਆ ਤੈਂਨੂੰ ਭੈੜੇ ਨਸ਼ੇ ਵਾਲੇ ਜਿੰਨ ਨੇ,,

ਦੱਸ ਵੀਰਾ ਕਿਹੜੇ ਗੁੱਟ ਤੇ ਸਜਾਵਾਂ ਰੱਖੜੀ,

ਬੈਠਾਂ ਟੀਕਿਆਂ ਦੇ ਨਾਲ ਨਾੜਾਂ ਬਿੱਨ ਕੇ,,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ

ਸੰਪਰਕ 98787-98726 GM

 

 

Follow me on Twitter

Contact Us