Awaaz Qaum Di

ਸੜਕ ਹਾਦਸਿਆਂ ਵਿੱਚ ਸੱਤ ਜ਼ਖ਼ਮੀ:

ਚਾਉਕੇ : ਇਥੇ ਵੱਖ-ਵੱਖ ਪਿੰਡਾਂ ’ਚ ਵਾਪਰੇ ਹਾਦਸਿਆਂ ’ਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਸਹਾਰਾ ਗਰੁੱਪ ਪੰਜਾਬ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਗਿੱਲ ਕਲਾਂ ਤੋਂ ਰਾਮਪੁਰਾ ਵਿਖੇ ਆ ਰਹੇ ਆਟੋ ਰਿਕਸ਼ਾ ਦਾ ਅਗਲਾ ਟਾਇਰ ਫੱਟਣ ਕਰਕੇ ਆਟੋ ਰਿਕਸ਼ਾ ਪਲਟ ਗਿਆ ਜਿਸ ਵਿੱਚ ਚਾਲਕ ਗਿਆਨ ਸਿੰਘ ਵਾਸੀ ਰਾਮਪੁਰਾ, ਸਮੇਤ ਇੱਕ ਵਿਅਕਤੀ ਮਨਪ੍ਰੀਤ ਸਿੰਘ, ਤਿੰਨ ਔਰਤਾਂ ਬੇਅੰਤ ਕੌਰ, ਦੀਪ ਕੌਰ, ਸੁਖਪਾਲ ਕੌਰ ਵਾਸੀ ਗਿੱਲ ਕਲਾਂ ਜ਼ਖ਼ਮੀ ਹੋ ਗਏ।
ਇਸੇ ਤਰ੍ਹਾਂ ਹੀ ਮੋੜ ਰੋਡ ’ਤੇ ਸਥਿਤ ਪਿੰਡ ਭੂੰਦੜ ਨੂੰ ਜਾਣ ਵਾਲੀ ਸੜਕ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਤਿੰਨ ਵਿਅਕਤੀ ਅਸ਼ੋਕ ਕੁਮਾਰ, ਮੁਕੇਸ਼ ਕੁਮਾਰ ਵਾਸੀ ਰਾਮਪੁਰਾ ਤੇ ਗੁਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਭੂੰਦੜ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਸਹਾਰਾ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਉਥੇ ਗੁਰਦੀਪ ਸਿੰਘ ਦੀ ਹਾਲਤ ਬਹੁਤ ਗੰਭੀਰ ਹੋ ਗਈ ਤਾਂ ਉਸ ਨੂੰ ਤੁਰੰਤ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ PT

 

 

Follow me on Twitter

Contact Us