Awaaz Qaum Di

ਕਾਰ ਦਰੱਖਤ ਨਾਲ ਟਕਰਾਉਣ ਕਾਰਨ ਇਕ ਦੀ ਮੌਤ, ਇੱਕ ਜ਼ਖਮੀ

ਸੰਗਤ ਮੰਡੀ : ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਗਹਿਰੀ ਬੁੱਟਰ ਨੇੜੇ ਇੱਕ ਸਵਿਫਟ ਕਾਰ (ਐਚ ਆਰ 25 ਸੀ 9875) ਤੇਜ਼ ਰਫਤਾਰ ਹੋਣ ਕਰਕੇ ਸੜਕ ਦੇ ਕਿਨਾਰੇ ਦਰੱਖਤ ਨਾਲ ਟਕਰਾਉਣ ਨਾਲ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਨਾਲ ਬੈਠਾ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਅਤੇ ਅਨਮੋਲ ਸਿੰਘ ਵਾਸੀ ਲੰਬੀ ਜ਼ਿਲ੍ਹਾ ਸਿਰਸਾ ਹਰਿਆਣਾ ਬੀਤੀ ਰਾਤ ਬਠਿੰਡਾ ਤੋਂ ਆਪਣੇ ਪਿੰਡ ਲੰਬੀ ਜਾ ਰਹੇ ਸਨ ਜਦ ਹੀ ਇਹ ਗਹਿਰੀ ਬੁੱਟਰ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਤੇਜ਼ ਹੋਣ ਕਰਕੇ ਪਹਿਲਾਂ ਸੜਕ ਕਿਨਾਰੇ ਪੁਲੀ ਵਿੱਚ ਵੱਜੀ ਜਿਸ ਕਾਰਨ ਕਾਰ ਦਾ ਅਗਲਾ ਟਾਇਰ ਫਟ ਗਿਆ ਅਤੇ ਕਾਰ ਦਾ ਸੰਤੁਲਨ ਵਿਗੜ ਗਿਆ। ਉਸ ਤੋਂ ਬਾਅਦ ਕਾਰ ਸੜਕ ਕਿਨਾਰੇ ਨਿੰਮ ਦੇ ਦਰਖਤ ਨਾਲ ਟਕਰਾ ਗਈ ਜਿਸ ਦੌਰਾਨ ਗੁਰਪਾਲ ਸਿੰਘ (32) ਪੁੱਤਰ ਸੰਪੂਰਨ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਅਨਮੋਲ ਸਿੰਘ ਜ਼ਖਮੀ ਹੋ ਗਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਲਾਸ਼ ਨੂੰ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੰਗਤ ਦੀ ਪੁਲੀਸ ਵੱਲੋ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। PT

 

 

Follow me on Twitter

Contact Us