Awaaz Qaum Di

ਕਿਸਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ

ਧਨੌਲਾ : ਇਥੇ ਇਕ ਕਿਸਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਢਿੱਲੋਂ ਪੱਤੀ ਧਨੌਲਾ ਦਾ ਕਿਸਾਨ ਮਲਕੀਤ ਸਿੰਘ ਖੇਤ ਰੇਹ ਪਾਉਣ ਗਿਆ ਸੀ ਕਿ ਟਰੈਕਟਰ ਤੋਂ ਡਿੱਗਣ ਕਾਰਨ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਿਆ। ਨੇੜੇ ਕੰਮ ਕਰ ਰਹੇ ਸੁੱਖਾ ਸਿੰਘ ਤੇ ਜਸਵਿੰਦਰ ਸਿੰਘ ਨੇ ਮਲਕੀਤ ਸਿੰਘ ਨੂੰ ਧਨੌਲਾ ਹਸਪਤਾਲ ਪਹੁੰਚਾ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਤੇ ਜੀਜਾ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਤੇ ਦੋ ਲੜਕੇ ਛੱਡ ਗਿਆ ਗਿਆ। PT

 

 

Follow me on Twitter

Contact Us