Awaaz Qaum Di

ਚੱਲਦੀ ਬੱਸ ’ਚੋਂ ਛਾਲ ਮਾਰਨ ਵਾਲੇ ਵਿਅਕਤੀ ਦੀ ਮੌਤ

ਹੰਡਿਆਇਆ : ਸਥਾਨਕ ਸੰਗਮ ਹੋਟਲ ਨਜ਼ਦੀਕ ਬਣੇ ਮੋਗਾ ਬਾਈਪਾਸ ਕੋਲ ਦੇਰ ਰਾਤ ਕਰੀਬ 9 ਕੁ ਵਜੇ ਇੱਕ ਬੱਸ ਵਿਚ ਸਫ਼ਰ ਕਰ ਰਹੇ ਮੁਸਾਫ਼ਰ ਵਲੋਂ ਚੱਲਦੀ ਬੱਸ ਵਿਚੋਂ ਛਾਲ ਮਾਰ ਦੇਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਬੱਸ ਜੋ ਚੰਡੀਗੜ੍ਹ ਤੋਂ ਆਈ ਸੀ, ਵਿਚੋਂ ਇੱਕ ਮੁਸਾਫ਼ਰ ਨੇ ਹੰਡਿਆਇਆ ਸਥਿਤ ਸੰਗਮ ਹੋਟਲ ਨਜ਼ਦੀਕ ਬਣੇ ਨਵੇਂ ਰਾਮਗੜ੍ਹ ਓਵਰਬ੍ਰਿਜ਼ ਬਾਈਪਾਸ ਮੋਗਾ ਨੂੰ ਜਾਂਦੇ ਚੌਂਕ ਕੋਲ ਬੱਸ ’ਚੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੇਰ ਰਾਤ ਮ੍ਰਿਤਕ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ 24ਘੰਟਿਆਂ ਦੇ ਲਈ ਸਨਾਖ਼ਤ ਲਈ ਰਖਵਾ ਦਿੱਤਾ ਗਿਆ ਹੈ ਜਿਸ ਦੀ ਸਨਾਖਤ ਨਾ ਹੋਣ ’ਤੇ ਮ੍ਰਿਤਕ ਦੇਹ ਦੇ ਸਸਕਾਰ ਕਰ ਦਿੱਤਾ ਜਾਵੇਗਾ। PT

 

 

Follow me on Twitter

Contact Us