Awaaz Qaum Di

ਪੰਜਾਬ ਦੀ ਧਰਤੀ ’ਤੇ ਕਮਲ ਖਿੜਾ ਕੇ ਰਹਾਂਗੇ: ਸ਼ਵੇਤ ਮਲਿਕ

ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਅੱਜ ਬਠਿੰਡਾ ਵਿੱਚ ਵਰਕਰਾਂ ਕੋਲ ਮੋਦੀ ਸਰਕਾਰ ਦਾ ਗੁਣਗਾਨ ਕਰਦਿਆਂ ਕਸ਼ਮੀਰ ਅੰਦਰ 370 ਅਤੇ ਧਾਰਾ 35ਏ ਦੇ ਹਟਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿਰ ਸਿਹਰਾ ਬੰਨ੍ਹਦਿਆਂ ਕਿਹਾ ਕੇ ਇਸ ਜੋੜੀ ਨੇ ਕਾਂਗਰਸ ਨੂੰ ਵਿਖਾ ਦਿੱਤਾ ਕਿ ਕਿਸ ਤਰ੍ਹਾਂ ਦੇਸ਼ ਅੰਦਰ ‘ਇੱਕ ਸੰਵਿਧਾਨ-ਇੱਕ ਵਿਧਾਨ’ ਲਾਗੂ ਕਰਨਾ ਹੈ। ਉਹ ਅੱਜ ਇਥੇ ਭਾਜਪਾ ਦੀ ਸਰਵ-ਪੁਰਵ ਸੰਗਠਨ ਮੈਂਬਰਸ਼ਿਪ ਮੁਹਿੰਮ ਦੌਰਾਨ ਰੱਖੇ ਗਏ ਸਮਾਗਮ ਵਿਚ ਭਾਜਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਭਾਜਪਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ’ਚ ਮੈਂਬਰਸ਼ਿਪ ਫਾਰਮ ਭਰਨ ਦਾ 2 ਲੱਖ ਦਾ ਟੀਚਾ ਰੱਖਿਆ ਗਿਆ ਸੀ ਪਰ ਭਾਜਪਾ ਦੇ ਜੁਝਾਰੂ ਵਰਕਰਾਂ ਨੇ ਸਮੇਂ ਤੋਂ ਪਹਿਲਾਂ 4 ਲੱਖ ਦਾ ਟੀਚਾ ਪੂਰਾ ਕਰ ਦਿੱਤਾ। ਉਨ੍ਹਾਂ ਵਰਕਰਾਂ ਵਿਚ ਉਤਸ਼ਾਹ ਭਰਦਿਆਂ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਦੀ ਧਰਤੀ ’ਤੇ 2022 ਵਿੱਚ ਕਮਲ ਦਾ ਫੁੱਲ ਖਿੜਾ ਕੇ ਦਮ ਲੈਣਗੇ। ਇਸ ਮੌਕੇ ਸ੍ਰੀ ਮਲਿਕ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਭੰਡਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਕਾਰਨ ਹੀ ਕਸ਼ਮੀਰ ਵਿੱਚ ਧਾਰਾ 370 ਲਾਗੂ ਕਰਵਾ ਕੇ ਦੇਸ਼ ਨੂੰ ਕਮਜ਼ੋਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਜਿੱਥੇ ਗੁਆਂਢੀ ਮੁਲਕ ਪਾਕਿਸਤਾਨ ਇਸ ਫ਼ੈਸਲੇ ਤੋਂ ਬੌਖਲਾਇਆ ਹੋਇਆ ਉੱਥੇ ਕਾਂਗਰਸ ਵੀ ਪਾਕਿ ਦੀ ਬੋਲੀ ਬੋਲ ਰਹੀ ਹੈ ਜਦੋਂ ਕਾਂਗਰਸ ਪਾਰਟੀ ਦੇ ਇਨਸਾਫ਼ ਪਸੰਦ ਸੰਸਦ ਮੈਂਬਰਾਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕੈਪਟਨ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਜਿਸ ਦਿਨ ਕਸ਼ਮੀਰ ਅੰਦਰ ਧਾਰਾ 370 ਤੋੜਨ ’ਤੇ ਪੂਰੇ ਦੇਸ਼ ਅੰਦਰ ਖ਼ੁਸ਼ੀ ਦਾ ਮਾਹੌਲ ਸੀ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਅਤੇ ਬਠਿੰਡਾ ਅੰਦਰ ਭਾਜਪਾ ਵਰਕਰਾਂ ਨੇ ਖ਼ੁਸ਼ੀ ਵਿੱਚ ਜਸ਼ਨ ਮਨਾਉਣੇ ਸ਼ੁਰੂ ਕੀਤੇ ਤਾਂ ਵਰਕਰਾਂ ’ਤੇ ਪਰਚ ਦਰਜ ਕੀਤੇ ਜਾ ਰਹੇ ਸਨ। PT

 

 

Follow me on Twitter

Contact Us