Awaaz Qaum Di

ਕੈਸ਼ ਵੈਨ ਤੇ ਮੋਟਰਸਾਈਕਲ ਦੀ ਟੱਕਰ ’ਚ ਤਿੰਨ ਜ਼ਖਮੀ

ਫਗਵਾੜਾ : ਗੁਰਾਇਆ-ਫਗਵਾੜਾ ਸੜਕ ’ਤੇ ਪਿੰਡ ਜਮਾਲਪੁਰ ਲਾਗੇ ਮੋਟਰਸਾਈਕਲ ’ਤੇ ਜਾ ਰਹੇ ਪਰਿਵਾਰ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਮੋਟਰਸਾਈਕਲ ਚਾਲਕ ਅਤੇ ਉਸ ਦਾ ਬੱਚਾ ਅਤੇ ਵੈਨ ਚਾਲਕ ਖੁਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਇੰਡਸਟਰੀ ਏਰੀਆ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਦੀ ਪਛਾਣ ਹਰਜੀਤ ਸਿੰਘ ਪੁੱਤਰ ਸ਼ੰਕਰ ਸਿੰਘ ਵਾਸੀ ਪਟਿਆਲਾ ਅਤੇ ਉਸ ਦੇ ਪੁੱਤਰ ਦੀ ਪਛਾਣ ਰੋਹਿਤ ਵਜੋਂ ਹੋਈ ਹੈ। ਇਹ ਵਿਅਕਤੀ ਮੋਟਰਸਾਈਕਲ ’ਤੇ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਪਿੰਡ ਜਮਾਲਪੁਰ ਲਾਗੇ ਦਿੱਲੀ ਤੋਂ ਜਲੰਧਰ ਜਾ ਰਹੀ ਕੈਸ਼ ਵੈੱਨ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ । ਡਰਾਈਵਰ ਦੀ ਪਛਾਣ ਸੰਜੈ ਵਾਸੀ ਜਲੰਧਰ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਉਕਤ ਡਰਾਈਵਰ ਉਨੀਂਦਾ ਸੀ। ਡਰਾਈਵਰ ਨੂੰ ਜਲੰਧਰ ਅਤੇ ਮੋਟਰਸਾਈਕਲ ਚਾਲਕ ਅਤੇ ਉਸ ਦੇ ਪੁੱਤਰ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈੱਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਸਬੰਧੀ ਅਜੇ ਕੋਈ ਕਾਰਵਾਈ ਨਹੀਂ ਕੀਤੀ। PT

 

 

Follow me on Twitter

Contact Us