Awaaz Qaum Di

ਪੋਸਤ ਵੇਚਣ ਦੇ ਦੋਸ਼ ਵਿਚ ਪਤੀ ਪਤਨੀ ਖਿਲਾਫ ਕੇਸ

ਆਦਮਪੁਰ ਦੋਆਬਾ : ਪੁਲੀਸ ਨੇ ਡੋਡੇ ਚੂਰਾ ਪੋਸਤ ਵੇਚਣ ਦੇ ਦੋਸ਼ ਵਿਚ ਪਤੀ ਪਤਨੀ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਆਦਮਪੁਰ ਥਾਣੇ ਵਿਚ ਤਾਇਨਾਤ ਏਐਸਆਈ ਰਾਵੇਲ ਸਿੰਘ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਜ਼ੈਲਾ ਪੁੱਤਰ ਮੁਨਸ਼ੀ ਰਾਮ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਉਰਫ ਜੀਤੀ ਵਾਸੀ ਕਿੰਗਰਾ ਚੋਅ ਵਾਲਾ ਵਡੀ ਪੱਧਰ ’ਤੇ ਕਥਿਤ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਪਿੰਡ ਕਿੰਗਰਾ ਚੋਅ ਵਾਲਾ ਆ ਰਹੇ ਹਨ। ਪੁਲੀਸ ਅਧਿਕਾਰੀਆਂ ਨੇ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਤਾਂ ਇਨੋਵਾ ਕਾਰ ਨੰਬਰੀ ਪੀਬੀ 08 ਸੀ ਐਕਸ 7817 ਦਾ ਡਰਾਈਵਰ ਗੱਡੀ ਛੱਡ ਕੇ ਦੌੜ ਗਿਆ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚ ਪਏ 4 ਬੋਰਿਆਂ ਵਿਚ 88 ਕਿਲੋ ਡੋਡੇ ਚੂਰਾ ਪੋਸਤ ਤੇ ਇੱਕ ਮੋਬਾਈਲ ਬਰਾਮਦ ਹੋਇਆ। ਐਸ ਆਈ ਅਜੀਤ ਸਿੰਘ ਨੇ ਜਾਂਚ ਕਰਨ ਤੋਂ ਬਾਅਦ ਜੈਲਾ ਪੁੱਤਰ ਮੁਨਸ਼ੀ ਰਾਮ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਉਰਫ ਜੀਤੀ ਵਾਸੀ ਕਿੰਗਰਾ ਚੋਅ ਵਾਲਾ ਵਿਰੁੱਧ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਅਲਾਵਲਪੁਰ ਪੁਲੀਸ ਚੌਂਕੀ ਨੇ ਇੱਕ ਕਾਰ ਚਾਲਕ ਤੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਚੌਂਕੀ ਇੰਚਾਰਜ ਹਰਪਾਲ ਸਿੰਘ ਪੁਲੀਸ ਪਾਰਟੀ ਸਮੇਤ ਬਿਆਸ ਪਿੰਡ ਸੜਕ ’ਤੇ ਗਸ਼ਤ ਕਰ ਰਹੇ ਸਨ ਤਾਂ ਇਨ੍ਹਾਂ ਨੂੰ ਕਾਰ ਨੰਬਰੀ ਪੀਬੀ 18 ਐਸ 5340 ਆਉਦੀ ਦਿਖਾਈ ਦਿੱਤੀ । ਚਾਲਕ ਪੁਲੀਸ ਨੂੰ ਦੇਖ ਕੇ ਕਾਰ ਪਿੱਛੇ ਮੋੜਨ ਲੱਗਾ ਤਾਂ ਪੁਲੀਸ ਮੁਲਾਜ਼ਮਾਂ ਨੇ ਕਾਬੂ ਕਰ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ ਚਾਲਕ ਦੀ ਪਛਾਣ ਗੁਰਚਰਨ ਸਿੰਘ ਉਰਫ ਕਿੱਕੀ ਵਾਸੀ ਖੂਹ ਗੀਰੇਆਣਾ ਨੇੜੇ ਰੇਲਵੇ ਮਜੀਠਾ ਵਜੋਂ ਹੋਈ ਹੈ। PT

 

 

Follow me on Twitter

Contact Us