Awaaz Qaum Di

ਰਵਿਦਾਸ ਮੰਦਿਰ ਢਾਹੁਣ ਦਾ ਮਾਮਲਾ: ਭਲਕੇ ਪੰਜਾਬ ਬੰਦ ਰੱਖਣ ਦਾ ਐਲਾਨ

ਫਗਵਾੜਾ : ਦਿੱਲੀ ਦੇ ਤੁਕਲਗਾਬਾਦ ਵਿੱਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਉੱਚ ਅਦਾਲਤ ਦੇ ਹੁਕਮਾ ’ਤੇ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਾਹੇ ਜਾਣ ਕਾਰਨ ਦਲਿਤ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧ ’ਚ ਸ਼੍ਰੋਮਣੀ ਰਵਿਦਾਸ ਮੰਦਰ ਚੱਕਹਕੀਮ ਵਿੱਚ ਇੱਕ ਮੀਟਿੰਗ ਸੰਤ ਮਹਿੰਦਰਪਾਲ ਪੰਡਵਾਂ ਦੀ ਅਗਵਾਈ ’ਚ ਹੋਈ ਜਿਸ ’ਚ 13 ਅਗਸਤ ਮੰਗਲਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 9 ਵਜੇ ਰੈਸਟ ਹਾਊਸ ਪੁੱਜਣ ਤਾਂ ਜੋ ਇਹ ਸੰਘਰਸ਼ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਸਿੱਖ, ਮੁਸਲਿਮ ਤੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਕੁਲਵੰਤ ਰਾਮ ਭਰੋਮਜਾਰਾ, ਮੋਹਨ ਲਾਲ ਸੂਦ, ਸੋਹਣ ਲਾਲ ਬੰਗਾ, ਹਰਭਜਨ ਸੁਮਨ, ਯਸ਼ ਵਰਮਾ, ਸਤਨਾਮ ਸਿੰਘ ਨਰੂੜ, ਸੁਖਵਿੰਦਰ ਕੋਹਲੀ ਜਲੰਧਰ, ਚਿਰੰਜੀ ਲਾਲ ਫਗਵਾੜਾ, ਜੱਸੀ ਤੱਲ੍ਹਣ, ਸੰਤ ਕ੍ਰਿਸ਼ਨ ਨਾਥ ਚਹੇੜੂ ਵੀ ਸ਼ਾਮਿਲ ਸਨ। PT

 

 

Follow me on Twitter

Contact Us