Awaaz Qaum Di

ਪਤੀ-ਪਤਨੀ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

ਫਗਵਾੜਾ : ਸਥਾਨਕ ਮੁਹੱਲਾ ਸੁਭਾਸ਼ ਨਗਰ ਤੋਂ ਮੰਦਰ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਉੱਚੀ ਹਾਰਨ ਵਜਾ ਕੇ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਵੱਲੋਂ ਅਜਿਹਾ ਕਰਨ ਤੋਂ ਰੋਕਣ ’ਤੇ ਉਨ੍ਹਾਂ ਦੀ ਕੁੱਟਮਾਰ ਕਰਨ, ਮੋਟਰਸਾਈਕਲ ਚਾਲਕ ਦੀ ਪਤਨੀ ਦੇ ਢਿੱਡ ’ਚ ਲੱਤਾਂ ਮਾਰਨ ਅਤੇ ਲੜਾਈ ਨੂੰ ਰੋਕਣ ਵਾਲੇ ਨੂੰ ਵੀ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ ’ਚ ਥਾਣਾ ਸਿਟੀ ਦੀ ਪੁਲੀਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਥਾਣਾ ਸਿਟੀ ਦੇ ਮੁਖੀ ਵਿਜੈ ਕੰਵਰ ਨੇ ਦੱਸਿਆ ਕਿ ਮੁਹੱਲਾ ਸੁਭਾਸ਼ ਨਗਰ ਦੇ ਵਸਨੀਕ ਵਿਸ਼ਾਲ ਅਰੋੜਾ ਤੇ ਉਸ ਦੀ ਪਤਨੀ ਸਵਾਤੀ ਮੋਟਰਸਾਈਕਲ ’ਤੇ ਜਾ ਰਹੇ ਸਨ, ਤਾਂ ਬਾਂਸਾਂ ਬਾਜ਼ਾਰ ਦੇ ਬੋਹੜ ਹੇਠਾਂ ਇਨ੍ਹਾਂ ਆਪਣਾ ਮੋਟਰਸਾਈਕਲ ਰੋਕ ਕੇ ਉਕਤ ਨੌਜਵਾਨਾਂ ਨੂੰ ਉੱਚੀ ਆਵਾਜ਼ ਦਾ ਹਾਰਨ ਵਜਾਉਣ ਤੋਂ ਜਦੋਂ ਰੋਕਿਆ ਤਾਂ ਉਨ੍ਹਾਂ ਨੇ ਪਤੀ-ਪਤਨੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪੁੱਜੇ ਇੱਕ ਕਾਰਤਿਕ ਨਾਂ ਦੇ ਦੁਕਾਨਦਾਰ ਨੇ ਇਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਕਾਰਤਿਕ ਨੂੰ ਵੀ ਕੁੱਟਿਆ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲੀਸ ਨੇ ਇਸ ਸਬੰਧੀ ਅੱਜ ਸਵੇਰੇ ਨੀਤਿਨ ਕੁਮਾਰ ਨਾਂ ਦੇ ਇਕ ਨੌਜਵਾਨਾ ਗ੍ਰਿਫ਼ਤਾਰ ਕਰ ਲਿਆ ਹੈ। PT

 

 

Follow me on Twitter

Contact Us