Awaaz Qaum Di

ਸੁਰ ਸੰਗਮ ਦੀ ਪਹਿਲੀ ਵਰ੍ਹੇਗੰਢ ਮੌਕੇ ਰੰਗਾਰੰਗ ਸਮਾਗਮ

ਐਸ.ਏ.ਐਸ.ਨਗਰ(ਮੁਹਾਲੀ) : ਸੁਰ ਸੰਗਮ ਮਿਊਜ਼ੀਕਲ ਗਰੁੱਪ ਵੱਲੋਂ ਇੱਥੋਂ ਦੇ ਸੈਕਟਰ-70 ਵਿਖੇ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਮੁਖੀ ਡਾ. ਨੀਲਮ ਪੌਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਡਾ. ਨੀਲਮ ਨੇ ਕਿਹਾ ਕਿ ਜਿਸ ਉਤਸ਼ਾਹ, ਸੁਰ, ਲੈਅ, ਤਾਲ ਤੇ ਰਿਦਮ ਵਿੱਚ ਸਾਰੇ ਮੈਂਬਰਾਂ ਨੇ ਗੀਤ ਪੇਸ਼ ਕੀਤੇ ਹਨ ਇਸ ਤੋਂ ਲੱਗਦਾ ਹੈ ਕਿ ਇਹ ਸੰਸਥਾ ਉੱਚੀਆਂ ਬੁਲੰਦੀਆਂ ਨੂੰ ਛੋਹੇਗੀ।
ਸੰਸਥਾ ਦੇ ਪੈਟਰਨ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਇੱਕ ਸਾਲ ਦੇ ਬਹੁਤ ਥੋੜ੍ਹੇ ਸਮੇਂ ’ਚ ਸੰਸਥਾ ਨੇ ਸੱਤ ਪ੍ਰੋਗਰਾਮ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਕਟਰ 70 ਦੇ ਹਰ ਸਮਾਗਮ ਵਿੱਚ ਸੁਰ ਸੰਗਮ ਦੀ ਧਮਕ ਸੁਣਾਈ ਦਿੰਦੀ ਹੈ ਤੇ ਲੋਕ ਇਸ ਦਾ ਆਨੰਦ ਮਾਣਦੇ ਹਨ।
ਇਸ ਮੌਕੇ ਆਰਕੇ ਗੁਪਤਾ ਨੂੰ ਸੰਸਥਾ ਦਾ ਪ੍ਰਧਾਨ ਚੁਣਦਿਆਂ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਦਿੱਤੇ। ਨਵ-ਨਿਯੁਕਤ ਪ੍ਰਧਾਨ ਸ੍ਰੀ ਗੁਪਤਾ ਨੇ ਇਸ ਮੌਕੇ ਬੋਲਦਿਆਂ ਸੁਰ ਸੰਗਮ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਪਾਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਲਦੀ ਹੀ ਸੰਸਥਾ ਦੀ ਰਜਿਸਟਰੇਸ਼ਨ ਕਰਵਾਕੇ ਇਸ ਨੂੰ ਵੱਡੇ ਪੱਧਰ ‘ਤੇ ਪ੍ਰਦਰਸ਼ਨ ਲਈ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮਹਿਮਾਨ ਨੇ ਸੰਸਥਾ ਦੇ ਫਾਊਂਡਰ ਮੈਂਬਰਾਂ ਨੂੰ ਮੋਮੈਂਟੋ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਏ ਰੰਗਾਰੰਗ ਪ੍ਰੋਗਰਾਮ ਵਿੱਚ ਸ੍ਰੀਮਤੀ ਸੋਭਾ ਗੌਰੀਆ, ਨੀਲਮ ਚੋਪੜਾ, ਨਰਿੰਦਰ ਕੌਰ, ਪੰਕੇਸ਼ ਕੁਮਾਰ, ਦੀਪਿਕਾ ਵਿੱਜ, ਸੁਦਰਸ਼ਨ ਕੁਮਾਰ, ਗੁਰਪ੍ਰੀਤ ਭੁੱਲਰ, ਦਰਸ਼ਨ ਸਿੰਘ ਮਹਿੰਮੀ, ਪ੍ਰੋ. ਗੁਲਦੀਪ ਸਿੰਘ, ਚਮਨਦੇਵ ਸ਼ਰਮਾ, ਸੈਲੰਦਰ ਕੱਕੜ, ਸੁਖਵਿੰਦਰ ਕੌਰ, ਆਰ.ਕੇ. ਗੁਪਤਾ ਤੇ ਸੁਖਦੇਵ ਸਿੰਘ ਪਟਵਾਰੀ ਨੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ ਅਤੇ ਆਨੰਦ ਮਾਣਿਆ।
ਸਮਾਗਮ ਵਿੱਚ ਵਰਿੰਦਰ ਕੌਰ, ਸਰਬਜੀਤ ਕੌਰ, ਨਿਰੂਪਮਾ ਗੁਪਤਾ ਤੇ ਨੀਲਮ ਕੱਕੜ ਨੇ ਡੀਜੇ ਉੱਤੇ ਡਾਂਸ ਪੇਸ਼ ਕੀਤਾ। ਇਸ ਮੌਕੇ ਕੇਕ ਵੀ ਕੱਟਿਆ ਗਿਆ। PT

 

 

Follow me on Twitter

Contact Us