Awaaz Qaum Di

ਆਜ਼ਾਦੀ

ਭਾਰਤ ਇੱਕਲਾ ਆਜਾਦ ਹੋ ਗਿਆ

ਸਭਨਾਂ ਦੇ ਹੱਕ ਖੋਹ ਗਿਆ

ਪੰਜਾਬ ਦੀ ਕਰਤੀ ਬਰਬਾਦੀ

ਕਾਹਦੀ ਸਾਨੂੰ ਮਿਲੀ ਆਜਾਦੀ।
15ਅਗਸਤ ਖੁਸ਼ ਹੋ ਲੋਕ ਮਨਾਉਦੇਂ

ਬਾਡਰੋਂ ਪਾਰ ,

ਨਸ਼ੇ ਨੇ ਆਉਦੇਂ

ਜਵਾਨੀ ਸਾਡੀ ਮਰਦੀ ਜਾਦੀ

ਪੰਜਾਬ ਦੀ ਕਰਤੀ ਬਰਬਾਦੀ

ਕਾਹਦੀ ਸਾਨੂੰ ਮਿਲੀ ਆਜਾਦੀ।
ਜੇਲ੍ਹਾ ਦੇ ਵਿੱਚ ਵੀਰ ਰੋਲਤੇ

ਪਾਣੀ ਬਾਹਰਲੇ ਸੂਬਿਆਂ ਨੂੰ ਖੋਲਤੇ

ਫਿਰਦੀ ਬੇੜੀ ਡਿੱਕ ਡੋਲੇ ਖਾਂਦੀ

ਪੰਜਾਬ ਦੀ ਕਰਤੀ ਬਰਬਾਦੀ

ਕਾਹਦੀ ਸਾਨੂੰ ਮਿਲੀ ਆਜਾਦੀ।
ਨੋਕਰੀ ਤੇ ਨਾ ਰੁਜਗਾਰ ਮਿਲਦੇ

ਲੋਕ ਨੇ ਕਈ ਤਕਲੀਫਾ ਝਿਲਦੇ,

ਸੁਖਚੈਨ, ਸਿਸਟਮ ਵਿੱਚ ਹੋਈ ਖਰਾਬੀ

ਪੰਜਾਬ ਦੀ ਕਰਤੀ ਬਰਬਾਦੀ

ਕਾਹਦੀ ਸਾਨੂੰ ਮਿਲੀ ਆਜਾਦੀ।

ਸੁਖਚੈਨ ਸਿੰਘ ,ਠੱਠੀ ਭਾਈ,(UAE)

00971527632924 GM

 

 

Follow me on Twitter

Contact Us