Awaaz Qaum Di

ਪੀਏਯੂ ਅਤੇ ਪ੍ਰਾਈਵੇਟ ਸਕੂਲਾਂ ‘ਚ ਈਦ ਦੀ ਛੁੱਟੀ ਨਾ ਹੋਣਾ ਅਫਸੋਸਨਾਕ : ਨਾਇਬ ਸ਼ਾਹੀ ਇਮਾਮ

ਲੁਧਿਆਣਾ (Harminder makkar) : ਅੱਜ ਈਦ ਉਲ ਜੁਹਾ ਦੇ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਦੀ ਛੁੱਟੀ ਹੋਣ ਦੇ ਬਾਵਜੂਦ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੇ ਜਾਨਬੂਝ ਕੇ ਈਦ ਦੇ ਮੁਕੱਦਸ ਮੌਕੇ ‘ਤੇ ਛੁੱਟੀ ਨਹੀਂ ਕੀਤੀ,  ਜਿਸਦੀ ਵਜ•ਾ ਨਾਲ ਇਹ ਸਾਰੇ ਸੰਸਥਾਨਾਂ ਨੇ ਜਿੱਥੇ ਇਨ•ਾਂ ਨਾਲ ਸਬੰਧਤ ਨਮਾਜ ਪੜਣ ਵਾਲੀਆਂ ਨੂੰ ਪਰੇਸ਼ਾਨ ਕੀਤਾ, ਉਥੇ ਹੀ ਸਮਾਜ ਨੂੰ ਜੋੜਣ ਦੀ ਬਜਾਏ ਸੰਪ੍ਰਦਾਇਕਤਾ ‘ਚ ਵਾਧਾ ਕੀਤਾ ਹੈ।  ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਸੈਕੁਲਰ ਦੇਸ਼ ਹੈ ਇੱਥੇ ਸਾਰੇ ਧਰਮਾਂ ਦੇ ਸਾਰੇ ਤਿਉਹਾਰ ਅਸੀ ਮਿਲਜੁਲ ਕੇ ਮਨਾਉਂਦੇ ਹਾਂ।  ਉਨ•ਾਂ ਕਿਹਾ ਕਿ ਜਾਨਬੂਝ ਕੇ ਈਦ ਦੀ ਛੁੱਟੀ ਰੱਦ ਕਰਣਾ ਕੋਈ ਮਾਮੂਲੀ ਘਟਨਾ ਨਹੀਂ ਹੈ, ਇਸ ਵਿਸ਼ੇ ‘ਚ ਛੇਤੀ ਹੀ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਮਿਲ ਕੇ ਲਿਖਤੀ ਰੂਪ ‘ਚ ਸ਼ਿਕਾਇਤ ਦਿੱਤੀ ਜਾਵੇਗੀ । GM

 

 

Follow me on Twitter

Contact Us